ਚੰਡੀਗੜ੍ਹ (ਸੰਦੀਪ) : ਘਰ ਵਿਚ ਖਾਣਾ ਬਣਾਉਣ ਲਈ ਆਈ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਉਦਯੋਗਿਕ ਖੇਤਰ ਪੁਲਸ ਨੇ ਕਾਲੋਨੀ ਨੰਬਰ ਚਾਰ ਨਿਵਾਸੀ ਦੀਪਕ (20) ਖਿਲਾਫ ਪੋਕਸੋ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਪੀੜਤਾ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੀੜਤਾ ਨੇ ਉਸ ਦਾ ਜੰਮ ਕੇ ਮੁਕਾਬਲਾ ਕੀਤਾ ਤੇ ਇਸ ਦੌਰਾਨ ਹੱਥੋਪਾਈ ਦੌਰਾਨ ਪੀੜਤਾ ਲੜਕੇ ਦੇ ਹੱਥ 'ਤੇ ਦੰਦੀ ਵੱਢ ਕੇ ਉਸ ਦੀ ਚੁੰਗਲ 'ਚੋਂ ਫਰਾਰ ਹੋ ਗਈ। ਇਸ ਮਗਰੋਂ ਉਹ ਘਰ ਪਹੁੰਚੀ ਤੇ ਹੱਡਬੀਤੀ ਪਰਿਵਾਰ ਨੂੰ ਸੁਣਾਈ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਜਾਣਕਾਰੀ ਮੁਤਾਬਕ ਪੀੜਤਾ ਤੇ ਮੁਲਜ਼ਮ ਦੇ ਪਰਿਵਾਰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਮੁਲਜ਼ਮ ਲੜਕੇ ਦਾ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਸੀ। ਇਸ ਦੌਰਾਨ ਦੀਪਕ ਘਰ ਵਿਚ ਇਕੱਲਾ ਸੀ। ਦੀਪਕ ਦੇ ਪਰਿਵਾਰ ਵਾਲਿਆਂ ਨੇ ਪੀੜਤਾ ਦੇ ਘਰ ਵਾਲਿਆਂ ਨੂੰ ਕਿਹਾ ਕਿ ਦੀਪਕ ਘਰ ਵਿਚ ਇਕੱਲਾ ਹੈ, ਇਸ ਲਈ ਆਪਣੀ ਲੜਕੀ ਨੂੰ ਖਾਣਾ ਬਣਾਉਣ ਲਈ ਭੇਜ ਦਿਓ। ਇਸ 'ਤੇ ਪੀੜਤਾ ਦੇ ਘਰ ਵਾਲਿਆਂ ਨੇ ਪੀੜਤਾ ਨੂੰ ਉਥੇ ਖਾਣਾ ਬਣਾਉਣ ਲਈ ਭੇਜਿਆ ਸੀ। ਇਸ ਦੌਰਾਨ ਮੁਲਜ਼ਮ ਨੇ ਇਕੱਲੇਪਨ ਦਾ ਫਾਇਦਾ ਚੁੱਕ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
ਅਬੋਹਰ : ਕਾਰ 'ਚ ਸਿਲੰਡਰ ਕਾਰਨ ਹੋਇਆ ਧਮਾਕਾ, ਇਕ ਦੀ ਮੌਤ (ਵੀਡੀਓ)
NEXT STORY