ਲੁਧਿਆਣਾ(ਸੋਨੂ)-ਲੋਕ ਸੇਵਾ ਸੁਸਾਇਟੀ ਵੱਲੋਂ 70ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦਾ ਪ੍ਰੇਮ ਨਗਰ ਦੇ ਇਲਾਕੇ ਵਿਚ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਧਾਰੇ ਮੁੱਖ ਮਹਿਮਾਨ ਜਗ ਬਾਣੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਪ੍ਰਧਾਨ ਮੋਨੂ ਸਰੋਹਾ, ਚੇਅਰਮੈਨ ਸੰਤੋਸ਼ ਵਿਜ, ਦੀਪਸ਼ਿਖਾ ਮੱਕੜ, ਅੰਜਲੀ ਠੁਕਰਾਲ, ਵਿਰਜੂ ਬਾਮਨੀਆ, ਅਸ਼ੋਕ ਖਟਕ, ਦੀਪਕ ਬੱਲੂ, ਰਵਿ ਸਰੋਹਾ, ਕਵੀ ਸਰੋਹਾ, ਅਬਦੁਲ ਰਫੀਕ, ਧਰਮਿੰਦਰ ਸਰੋਹਾ, ਜੀਤ ਲਾਲ ਆਦਿ ਨੇ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਵਿਜੇ ਚੋਪੜਾ, ਗੁਰਦੁਆਰਾ ਸ੍ਰ੍ਰੀ ਦੁੱਖ ਨਿਵਾਰਣ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਪਾਲੀ, ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਹਰਕੀਰਤ ਸਿੰਘ ਖੁਰਾਣਾ, ਦਿਨੇਸ਼ ਦਿਵਾਕਰ, ਮਾਂ ਭਗਵਤੀ ਕਲੱਬ ਦੇ ਪ੍ਰਧਾਨ ਅਵਿਨਾਸ਼ ਸਿੱਕਾ, ਗੁਰੂ ਨਾਨਕ ਪੁਰਾ ਵੈੱਲਫੇਅਰ ਸੁਸਾਇਟੀ ਪ੍ਰਧਾਨ ਆਸ਼ੂ ਅਰੋੜਾ, ਸਮਾਜਸੇਵੀ ਓਮ ਪ੍ਰਕਾਸ਼ ਮੱਕੜ, ਦੀਪਕ ਮੱਕੜ, ਸ਼ਮ੍ਹਾ ਜਲਹੋਤਰਾ, ਪ੍ਰਦੀਪ ਮੁੰਜਾਲ ਆਦਿ ਨੇ 31 ਲੋੜਵੰਦ ਔਰਤਾਂ ਨੂੰ ਰਾਸ਼ਨ ਮੁਹੱਈਆ ਕੀਤਾ। ਨਾਲ ਹੀ ਸੁਸਾਇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਸ਼ਹੀਦ ਪਰਿਵਾਰ ਫੰਡ ਦੇ ਲਈ 100 ਕੰਬਲ ਅਤੇ ਅੰਜਲੀ ਠੁਕਰਾਲ ਨੇ 45 ਕੱਪੜੇ ਭੇਟ ਕੀਤੇ। ਇਸ ਦੌਰਾਨ ਪ੍ਰਿਤਪਾਲ ਸਿੰਘ ਪਾਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿਚ ਸ਼੍ਰੀ ਵਿਜੇ ਚੋਪੜਾ ਦੀ ਬਦੌਲਤ ਅਨੇਕਾਂ ਸੰਸਥਾਵਾਂ ਰਾਸ਼ਨ ਵੰਡਣ ਦੇ ਨਾਲ-ਨਾਲ ਹੋਰ ਸੇਵਾ ਦੇ ਕਾਰਜ ਕਰ ਰਹੀਆਂ ਹਨ, ਜਿਸ ਨਾਲ ਹਜ਼ਾਰਾਂ ਲੋੜਵੰਦਾਂ ਨੂੰ ਰਾਹਤ ਮਿਲ ਰਹੀ ਹੈ। ਪ੍ਰਧਾਨ ਮੋਨੂ ਸਰੋਹਾ ਨੇ ਕਿਹਾ ਕਿ 'ਜਗ ਬਾਣੀ' ਗਰੁੱਪ ਪੱਤਰਕਾਰੀ ਦੇ ਨਾਲ-ਨਾਲ ਸੇਵਾ ਕਾਰਜਾਂ ਵਿਚ ਵੀ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਹੀ ਇਹ ਰਾਸ਼ਨ ਵੰਡਿਆ ਜਾ ਰਿਹਾ ਹੈ। ਸ਼੍ਰੀ ਵਿਜੇ ਚੋਪੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੋ ਕੰਮ ਸਰਕਾਰਾਂ ਦਾ ਹੈ, ਉਹ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਕਰ ਰਹੀਆਂ ਹਨ, ਜਿਸ ਨਾਲ ਅਨੇਕਾਂ ਜ਼ਰੂਰਤਮੰਦਾਂ ਨੂੰ ਰਾਹਤ ਮਿਲ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ, ਰਜਿੰਦਰ ਕੁਮਾਰ, ਰੋਹਾਨ ਗਲਹੋਤਰਾ, ਕਰਣ ਕੁਮਾਰ, ਬਿੱਟੂ ਕੁਮਾਰ, ਮੰਜੂ ਰਾਜਪੂਤ, ਇੰਦਰਜੀਤ ਸਿੰਘ ਬਬਲੂ, ਜਸਬੀਰ ਸਿੰਘ ਆਦਿ ਹਾਜ਼ਰ ਸਨ।
ਲੀਜ਼ ਖਤਮ ਹੋਣ ਤੋਂ ਬਾਅਦ ਵੀ ਨਿਗਮ ਨੂੰ ਨਹੀਂ ਆਪਣੀਆਂ ਪ੍ਰਾਪਰਟੀਆਂ ਦੀ ਪ੍ਰਵਾਹ
NEXT STORY