ਚੰਡੀਗੜ੍ਹ,(ਰਮਨਜੀਤ)-ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਆੜ੍ਹਤੀਏ ਕੇਂਦਰ ਸਰਕਾਰ ਵਲੋਂ ਦਰਸਾਏ ਅਨੁਸਾਰ ਵਿਚੋਲੇ ਨਹੀਂ ਹਨ ਸਗੋਂ ਪੰਜਾਬ ਦੀ ਕਿਰਸਾਨੀ ਦੀ ਰੀੜ੍ਹ ਦੀ ਹੱਡੀ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਏ ਦੁੱਖ ਅਤੇ ਸੁੱਖ ਦੀ ਹਰ ਘੜੀ ਵਿਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ ਅਤੇ ਇਹ ਪੰਜਾਬ ਵਿਚ ਖੇਤੀ ਮੰਡੀਕਰਨ ਖੇਤਰ ਦੇ ਧੁਰੇ ਵਜੋਂ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਸਿੰਗਲਾ ਨੇ ਕਿਹਾ, “ਚਾਹੇ ਫ਼ਸਲਾਂ ਦੀ ਵਿਕਰੀ ਹੋਵੇ ਜਾਂ ਖਾਦ, ਕੀਟਨਾਸ਼ਕਾਂ ਦੀ ਖਰੀਦ ਲਈ ਵਿੱਤੀ ਲੋੜ ਜਾਂ ਵਿਆਹ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਛੋਟੀ ਮਿਆਦ ਦੇ ਕਰਜ਼ੇ ਦਾ ਮਾਮਲਾ ਹੋਵੇ, ਇਹ ਆੜ੍ਹਤੀਏ ਹੀ ਹਨ, ਜੋ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ। ਉਹ ਇਕ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਹਨ ਪਰ ਇਹ ਇਕ ਸਹਿਜ ਅਤੇ ਸਾਰਥਕ ਰਿਸ਼ਤਾ ਹੈ।” ਉਨ੍ਹਾਂ ਕਿਹਾ ਕਿ ਆੜ੍ਹਤੀਏ ਖੇਤੀਬਾੜੀ ਭਾਈਚਾਰੇ ਦਾ ਜ਼ਰੂਰੀ ਹਿੱਸਾ ਹਨ ਅਤੇ ਮੋਦੀ ਸਰਕਾਰ ਉਨ੍ਹਾਂ ਦੇ ਸਬੰਧਾਂ ਨੂੰ ਸਮਝਣ ਦੀ ਬਜਾਏ ਇਸ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਭਾਜਪਾ ਆਗੂਆਂ ਨੂੰ ਸਵਾਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਕੀ ਸਟਾਕ ਐਕਸਚੇਂਜ ਮਾਰਕਿਟ ਦਲਾਲੀ ਜਾਂ ਨਿਆਂਇਕ ਅਦਾਲਤਾਂ ਕਾਨੂੰਨੀ ਸਲਾਹਕਾਰਾਂ ਤੋਂ ਬਿਨਾਂ ਕੰਮ ਕਰ ਸਕਦੀਆਂ ਹਨ?” ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੂੰ ਵੀ ਆੜ੍ਹਤੀਆ ਵਰਗੇ ਪੱਕੇ ਸਾਥ ਦੀ ਹਰ ਸਮੇਂ ਲੋੜ ਹੈ ਅਤੇ ਕਿਸਾਨਾਂ ਤੇ ਆੜ੍ਹਤੀਆ ਦਾ ਰਿਸ਼ਤਾ ਅੱਜ ਵੀ ਪਵਿੱਤਰ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਏ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ ਬਾਰੇ ਸੇਧ ਦੇਣ ਦੇ ਨਾਲ-ਨਾਲ ਹੋਰਨਾਂ ਪਹਿਲੂਆਂ 'ਤੇ ਵੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ।
ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ ਡੇਢ ਦਰਜਨ ਕਿਸਾਨਾਂ ਦੀ ਹੋਈ ਮੌਤ
NEXT STORY