ਜਲੰਧਰ (ਪਾਹਵਾ)— ਨੋਟਬੰਦੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਹੱਥ ਵਿਚ ਮਾਹੌਲ ਬਣਾਉਣ ਲਈ ਭਾਜਪਾ ਨੇ ਬੁੱਧਵਾਰ ਕਈ ਥਾਵਾਂ 'ਤੇ ਨੋਟਬੰਦੀ ਸਬੰਧੀ ਵਿਚਾਰ ਗੋਸ਼ਟੀਆਂ ਦਾ ਆਯੋਜਨ ਕੀਤਾ ਪਰ ਪਾਰਟੀ ਨੂੰ ਇਨ੍ਹਾਂ ਗੋਸ਼ਟੀਆਂ ਦੌਰਾਨ ਵਪਾਰੀਆਂ ਅਤੇ ਉਦਯੋਗਿਕ ਸੰਗਠਨਾਂ ਦੇ ਲੋਕਾਂ ਦੀਆਂ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਜਲੰਧਰ ਵਿਚ ਇਸ ਸਬੰਧੀ ਇਕ ਸਥਾਨਕ ਹੋਟਲ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਪਾਰਟੀ ਨੂੰ ਉਮੀਦ ਮੁਤਾਬਕ ਵਪਾਰਕ ਅਤੇ ਉਦਯੋਗਿਕ ਸੰਗਠਨਾਂ ਦਾ ਸਹਿਯੋਗ ਨਹੀਂ ਮਿਲਿਆ। ਪਾਰਟੀ ਵਲੋਂ ਗੋਸ਼ਟੀ ਵਿਚ ਹਿੱਸਾ ਲੈਣ ਲਈ ਲਗਭਗ 2 ਦਰਜਨ ਸੰਗਠਨਾਂ ਨੂੰ ਸੱਦਿਆ ਗਿਆ ਸੀ ਪਰ ਵਧੇਰੇ ਸੰਗਠਨਾਂ ਨਾਲ ਸਬੰਧਤ ਵਿਅਕਤੀ ਨਹੀਂ ਆਏ। ਜਿਹੜੇ ਵਪਾਰੀ ਅਤੇ ਉਦਯੋਗਪਤੀ ਆਏ ਵੀ, ਨੇ ਨੋਟਬੰਦੀ ਦੇ ਨਾਲ-ਨਾਲ ਜੀ. ਐੱਸ. ਟੀ. ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦਿਆਂ ਸਾਂਪਲਾ ਨੂੰ ਆਪਣੀ 'ਮਨ ਕੀ ਬਾਤ' ਦੱਸੀ। ਇਸ ਦੌਰਾਨ ਕੈਸ਼ਲੈੱਸ ਇਕਾਨਮੀ ਨੂੰ ਲੈ ਕੇ ਕੁਝ ਲੋਕਾਂ ਨੇ ਰਾਹਤ ਦਿਵਾਉਣ ਦੀ ਬੇਨਤੀ ਕੀਤੀ, ਜਦਕਿ ਕੁਝ ਨੇ ਕਾਲੇ ਧਨ ਨੂੰ ਲੈ ਕੇ ਭਾਜਪਾ ਸਰਕਾਰ ਵੱਲੋਂ ਭਵਿੱਖ ਵਿਚ ਅਪਣਾਈ ਜਾਣ ਵਾਲੀ ਨੀਤੀ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਆਯੋਜਨ ਦੌਰਾਨ ਕੇ. ਡੀ. ਭੰਡਾਰੀ, ਮਹਿੰਦਰ ਭਗਤ, ਰਾਕੇਸ਼ ਰਾਠੌਰ, ਦੀਵਾਨ ਅਮਿਤ ਅਰੋੜਾ, ਅਨਿਲ ਸੱਚਰ, ਰਮੇਸ਼ ਸ਼ਰਮਾ, ਸ਼ਿਵ ਦਿਆਲ ਚੁੱਘ, ਅਜੇ ਜੋਸ਼ੀ, ਸੰਜੇ ਕਾਲੜਾ, ਨਰੇਸ਼ ਅਤੇ ਹੋਰ ਭਾਜਪਾ ਨੇਤਾ ਮੌਜੂਦ ਸਨ।
ਸਾਂਪਲਾ ਨੂੰ ਪਹਿਲਾਂ ਹੀ ਹੋ ਗਿਆ ਸੀ ਅਹਿਸਾਸ
ਭਾਜਪਾ ਦੀ ਵਿਚਾਰ ਗੋਸ਼ਟੀ ਮਿੱਥੇ ਸਮੇਂ ਤੋਂ ਲਗਭਗ ਅੱਧਾ ਘੰਟਾ ਪਛੜ ਕੇ ਸ਼ੁਰੂ ਹੋਈ। ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਵਿਜੇ ਸਾਂਪਲਾ ਗੋਸ਼ਟੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੁਰਸੀਆਂ ਭਰਨ ਦੀ ਉਡੀਕ ਸਰਕਟ ਹਾਊਸ ਵਿਚ ਬੈਠ ਕੇ ਕਰਦੇ ਰਹੇ। ਪ੍ਰੋਗਰਾਮ ਦੇ ਸ਼ੁਰੂ ਹੁੰਦਿਆਂ ਹੀ ਸਾਂਪਲਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਜਿਹੜੇ ਵਿਅਕਤੀ ਸਾਹਮਣੇ ਬੈਠੇ ਨੇ, ਉਨ੍ਹਾਂ ਨੇ ਆਪਣੇ ਵਿਚਾਰ ਰੱਖਣੇ ਹਨ। ਮੈਂ ਇਹ ਸੁਣਨਾ ਚਾਹੁੰਦਾ ਹਾਂ ਕਿ ਨੋਟਬੰਦੀ ਨੂੰ ਲੈ ਕੇ ਸਭ ਦੇ ਕੀ ਵਿਚਾਰ ਹਨ ਤਾਂ ਜੋ ਉਹ ਉਸ ਹਿਸਾਬ ਨਾਲ ਸਵਾਲਾਂ ਦਾ ਜਵਾਬ ਦੇ ਸਕਣ।
ਭੇਤਭਰੀ ਹਾਲਤ 'ਚ ਨੌਜਵਾਨ ਲਾਪਤਾ, ਖੁਦਕੁਸ਼ੀ ਨੋਟ ਦੇ ਆਧਾਰ 'ਤੇ ਸਕੇ ਭਰਾ-ਭੈਣ ਤੇ ਦੋਸਤ ਖਿਲਾਫ ਮਾਮਲਾ ਦਰਜ
NEXT STORY