ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਕਾਮਰਸ ਗਰੁੱਪ 'ਚ ਸੂਬੇ ਭਰ 'ਚੋਂ ਸ਼ਾਲੀਮਾਰ ਮਾਡਲ ਸਕੂਲ ਦੇ ਵਿਦਿਆਰਥੀ ਸਰਵਜੋਤ ਸਿੰਘ ਬਾਂਸਲ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਇਨਾਮ ਵਜੋਂ ਸਰਵਜੋਤ ਨੂੰ ਦਿੱਤਾ। ਸਰਵਜੋਤ ਨੂੰ ਇਹ ਇਨਾਮ ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲ ਨਹਿਰੂ ਗਾਰਡਨ, ਜਲੰਧਰ 'ਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਮਿਲਿਆ।
ਸਕੂਲ ਦੇ ਡਾਇਰੈਕਟਰ ਸਿਮਰਜੀਤ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ ਇਹ ਹੌਂਸਲਾ ਅਫਜ਼ਾਈ ਉਨ੍ਹਾਂ ਲਈ ਭਵਿੱਖ ਦੇ ਰਾਹ ਖੋਲ੍ਹੇਗੀ। ਇੱਥੇ ਇਹ ਦੱਸ ਦੇਈਏ ਕਿ ਉਕਤ ਸਮਾਗਮ 'ਚ ਸਿੰਗਲਾ ਨੇ ਲੁਧਿਆਣਾ ਦੇ ਹੀ 8 ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਸੀ, ਜਿਸ 'ਚ ਕਾਮਰਸ ਗਰੁੱਪ 'ਚ ਸ਼ਾਲੀਮਾਰ ਸਕੂਲ ਦਾ ਸਰਵਜੋਤ ਸਿੰਘ ਸ਼ਾਮਲ ਸੀ।
14 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਖਹਿਰਾ
NEXT STORY