ਬਠਿੰਡਾ(ਬਿਊਰੋ)— ਪਿੰਡਾਂ ਦੀ ਗੱਲ ਚੱਲਦਿਆਂ ਹੀ ਅਕਸਰ ਅੱਖਾਂ ਦੇ ਅੱਗੇ ਕੱਚੀਆਂ ਗਲੀਆਂ ਤੇ ਰੂੜੀਆਂ ਦੀਆਂ ਤਸਵੀਰਾਂ ਘੁੰਮਣ ਲੱਗਦੀਆਂ ਹਨ ਪਰ ਬਠਿੰਡਾ ਦਾ ਪਿੰਡ ਭੋਖੜਾ ਦੀ ਗੱਲ ਕੁਝ ਵੱਖਰੀ ਹੈ। ਸ਼ਹਿਰਾਂ ਨੂੰ ਮਾਤ ਪਾਉਂਦੇ ਸੋਹਣੇ ਪਾਰਕ ਤੇ ਪੱਕੀਆਂ ਗਲੀਆਂ ਇਸ ਪਿੰਡ ਦੀ ਪਛਾਣ ਹਨ। ਪਿੰਡ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਇਹ ਤਸਵੀਰਾਂ ਪੰਚਾਇਤ ਦੀ ਮਿਹਨਤ ਦਾ ਨਤੀਜਾ ਹਨ। ਅੱਜ ਜਿਥੇ ਸੋਹਣੇ ਪਾਰਕ ਬਣੇ ਹਨ, ਉਥੇ ਕਦੇ ਰੂੜ੍ਹੀਆਂ ਹੋਇਆ ਕਰਦੀਆਂ ਸਨ ਪਰ ਪਿੰਡ ਦੀ ਪੰਚਾਇਤ ਨੇ ਹੰਭਲਾ ਮਾਰਿਆ ਤੇ ਇਥੇ ਇਕ ਜਾਂ ਦੋ ਨਹੀਂ ਸਗੋਂ ਪੂਰੇ ਪੰਜ ਪਾਰਕ ਬਣਾ ਦਿੱਤੇ। ਜਦਕਿ ਛੇਵੇਂ ਪਾਰਕ ਦਾ ਕੰਮ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਸਾਰਾ ਖਰਚਾ ਪੰਚਾਇਤ ਫੰਡ 'ਚੋਂ ਕੀਤਾ ਗਿਆ ਹੈ। ਪੰਚਾਇਤ ਦੀ ਇਸ ਕਾਰਗੁਜ਼ਾਰੀ ਤੋਂ ਪਿੰਡ ਵਾਸੀ ਕਾਫੀ ਖੁਸ਼ ਹਨ। ਲੋਕ ਸ਼ਾਮ-ਸਵੇਰੇ ਇਨ੍ਹਾਂ ਪਾਰਕਾਂ 'ਚ ਸੈਰ ਕਰਨ ਤੇ ਬੱਚੇ ਖੇਡਣ ਲਈ ਆਉਂਦੇ ਹਨ।
ਵੀਡੀਓ 'ਚ ਸੁਣੋ ਸੁਖਪਾਲ ਖਹਿਰਾ ਦੀ ਪੂਰੀ ਪ੍ਰੈੱਸ ਕਾਨਫਰੰਸ
NEXT STORY