ਪਟਿਆਲਾ : ਪਟਿਆਲਾ ਦੇ ਤਬਕੱਲੀ ਮੋੜ ਮੁਹੱਲੇ 'ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ, ਜਿਥੇ ਕਈ ਸਾਲ ਪੁਰਾਣੇ ਨਿੰਮ ਦੇ ਦਰੱਖਤ 'ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਸਥਾਨਕ ਲੋਕਾਂ ਮੁਤਾਬਕ ਇਹ ਅੱਗ ਆਪਣੇ-ਆਪ ਲੱਗੀ ਹੈ। ਇਸ ਦੀ ਸੂਚਨਾ ਜਦੋਂ ਫਾਇਰ ਬ੍ਰਿਗੇਡ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਨੇ ਸੋਮਵਾਰ ਸਵੇਰ ਮੌਕੇ 'ਤੇ ਪਹੁੰਚ ਕੇ ਅੱਗ ਬੁਝਾ ਦਿੱਤੀ ਪਰ ਬਾਅਦ ਵਿਚ ਫਿਰ ਦਰੱਖਤ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।
ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਸ ਗੱਲ ਨੂੰ ਸਾਫ ਕੀਤਾ ਹੈ ਕਿ ਇਹ ਕੋਈ ਚਮਤਕਾਰ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਇਸ ਦਰੱਖਤ ਨੂੰ 'ਚਮਤਕਾਰੀ ਦਰੱਖਤ' ਦਸ ਕੇ ਇਸ ਦੀ ਪੂਜਾ ਕਰਨ ਲੱਗ ਪਾਏ ਹਨ।
ਨਸ਼ੇ ਦੀ ਹਾਲਤ 'ਚ ਸ਼ਰਾਬ ਸਮਝਕੇ ਕੀਟਨਾਸ਼ਕ ਦਵਾਈ ਪੀਤੀ
NEXT STORY