ਚੰਡੀਗੜ੍ਹ(ਰਮਨਜੀਤ)- ਸਾਡੇ ਕੋਲ ਸਮਾਂ ਘੱਟ ਹੈ, ਤਕਰੀਬਨ 90 ਦਿਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹਨ ਅਤੇ ਅਸੀਂ ਤੈਅ ਕੀਤਾ ਹੈ ਕਿ ਅਸੀਂ ਇਸ ਸਮੇਂ ਦੌਰਾਨ ਪੂਰੇ ਵਿਉਂਤਬੱਧ ਤਰੀਕੇ ਨਾਲ ਕੰਮ ਕਰ ਕੇ ਦਿਖਾਵਾਂਗੇ। ਲੋਕਾਂ ਕੋਲ ਚੋਣਾਂ ਲਈ ਪਹੁੰਚਾਂਗੇ ਤਾਂ ਕੋਈ ਮਲਾਲ ਨਹੀਂ ਹੋਵੇਗਾ ਕਿ ਅਸੀਂ ਇਹ ਕੰਮ ਨਹੀਂ ਕਰ ਸਕੇ ਜਾਂ ਉਹ ਕੰਮ ਨਹੀਂ ਕਰ ਸਕੇ। ਇਹ ਕਹਿਣਾ ਹੈ ਚੰਨੀ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਉਹ ਰਾਜਭਵਨ ਵਿਚ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਸਕੱਤਰੇਤ ਵਿਚ ਮੁੱਖ ਮੰਤਰੀ ਨਾਲ ਰਸਮੀ ਬੈਠਕ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਿਸ਼ਾਨੇ ’ਤੇ ਆਏ ਪੰਜਾਬ ਦੇ ਨਵੇਂ CM ਚੰਨੀ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿਵੇਂ ਕਿ ਪ੍ਰੈੱਸ ਕਾਨਫਰੰਸ ਵਿਚ ਵੀ ਸਪੱਸ਼ਟ ਕਰ ਦਿੱਤਾ ਹੈ, ਇਸ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਰਹੇਗੀ। ਲੋਕਾਂ ਨੂੰ ਇਸ ਸਰਕਾਰ ਦੇ ਫੈਸਲਿਆਂ ਤੋਂ ਸਪੱਸ਼ਟ ਝਲਕੇਗਾ ਕਿ ਇਹ ਪੰਜਾਬ ਦੇ ਹਰ ਆਮ ਬਾਸ਼ਿੰਦੇ ਦੀ ਆਪਣੀ ਸਰਕਾਰ ਹੈ। ਟ੍ਰਾਂਸਪੇਰੈਂਸੀ ਅਤੇ ਸ਼ਿਕਾਇਤ ਨਿਵਾਰਨ ਲਈ ਮੁੱਖ ਮੰਤਰੀ ਅਤੇ ਪੂਰੀ ਕੈਬਨਿਟ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਦਫ਼ਤਰ ਅਤੇ ਫੀਲਡ ਵਿਚ ਬਿਤਾਉਣਗੇ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਛੇਤੀ ਹੋ ਸਕੇ। ਆਮ ਲੋਕਾਂ ਨੂੰ ਸਕੱਤਰੇਤ ਵਿਚ ਪਹੁੰਚਣ ਲਈ ਹੋਣ ਵਾਲੀ ਪ੍ਰੇਸ਼ਾਨੀ ਦਾ ਵੀ ਹੱਲ ਕੱਢਿਆ ਜਾਵੇਗਾ।
ਰੰਧਾਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਦਿੱਤੇ ਗਏ 18 ਨੁਕਤੀ ਪ੍ਰੋਗਰਾਮ ਵਿਚੋਂ ਪਹਿਲਾਂ 5 ਨੁਕਾਤੀ ਪ੍ਰੋਗਰਾਮ ਨੂੰ ਲਿਆ ਜਾਵੇਗਾ ਅਤੇ ਉਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰਾਂਗੇ। ਰੰਧਾਵਾ ਨੇ ਕਿਹਾ ਕਿ ਵੀ.ਆਈ.ਪੀ. ਕਲਚਰ ਨੂੰ ਖਤਮ ਕਰਾਂਗੇ ਅਤੇ ਅਧਿਕਾਰੀਆਂ ਨੂੰ ਵੀ ਕਿਹਾ ਜਾਵੇਗਾ ਕਿ ਲੋਕਾਂ ਵਿਚਕਾਰ ਜਾਓ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰੋ।
ਇਹ ਵੀ ਪੜ੍ਹੋ- CM ਚੰਨੀ ਵੱਲੋਂ ਮੀਟਿੰਗ ਦੌਰਾਨ ਗਰੀਬ-ਪੱਖੀ ਅਹਿਮ ਉਪਰਾਲੇ, 2 ਅਕਤੂਬਰ ਤੋਂ ਹੋਣਗੇ ਲਾਗੂ
ਆਦਤਾਂ ਬਦਲਣ ਵਿੱਚ ਲੱਗੇਗਾ ਸਮਾਂ
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਵਿਚ ਮੀਡੀਆ ਦੀ ਐਂਟਰੀ ਬੈਨ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਾਡੇ ਵਲੋਂ ਕੋਈ ਰੋਕ ਲਾਈ ਗਈ ਸੀ। ਕਈ ਵਾਰ ਮੁਲਾਜ਼ਮਾਂ ਦੀ ਪੁਰਾਣੀ ਆਦਤ ਬਣੀ ਹੁੰਦੀ ਹੈ, ਜਿਸਨੂੰ ਬਦਲਣ ਵਿਚ ਥੋੜ੍ਹਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਪਰ ਇਸ ਆਦਤ ਨੂੰ ਬਦਲ ਦਿੱਤਾ ਜਾਵੇਗਾ।
CM ਚੰਨੀ ਵੱਲੋਂ ਮੀਟਿੰਗ ਦੌਰਾਨ ਗਰੀਬ-ਪੱਖੀ ਅਹਿਮ ਉਪਰਾਲੇ, 2 ਅਕਤੂਬਰ ਤੋਂ ਹੋਣਗੇ ਲਾਗੂ
NEXT STORY