ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸੰਸਦੀ ਸੈਕਟਰੀ ਵਿਰਸਾ ਸਿੰਘ ਵਲਟੋਹਾ ਖਿਲਾਫ਼ ਜਥੇਦਾਰਾਂ ਦੇ ਸਖ਼ਤ ਐਕਸ਼ਨ ’ਤੇ ਅਕਾਲੀ ਦਲ ’ਚੋਂ ਉਸ ਦੀ ਛੁੱਟੀ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਵਿਚ ਇਕ ਤਰ੍ਹਾਂ ਦੀ ਤਰਥੱਲੀ ਮਚੀ ਹੋਈ ਦਿਖਾਈ ਦੇ ਰਹੀ ਹੈ।
ਹਰ ਛੋਟਾ-ਵੱਡਾ ਨੇਤਾ ਹੁਣ ਬਿਆਨ ਦੇਣ ਤੋਂ ਡਰ ਰਿਹਾ ਹੈ। ਇਥੋਂ ਤੱਕ ਕਿ ਪਾਰਟੀ ’ਚ ਬੈਠੇ ਵੱਡੇ ਕੱਦ ਦੇ ਨੇਤਾ ਵੀ ਅੱਜ ਕੱਲ ਫੋਨ ਚੁੱਕਣ ਤੋਂ ਬਚ ਰਹੇ ਹਨ। ਹਾਲਾਤ ਇਹ ਹਨ ਕਿ ਜਿਵੇਂ ਸੰਨਾਟਾ ਛਾਇਆ ਹੋਵੇ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਕਿਧਰੇ ਉਨ੍ਹਾਂ ਵੱਲੋਂ ਬੋਲੇ ਗਏ ਬੋਲ ਪੁੱਠੇ ਨਾ ਪੈ ਜਾਣ।
ਇਹ ਵੀ ਪੜ੍ਹੋ- 1.07 ਲੱਖ ਰੁਪਏ ਬਿਜਲੀ ਦਾ ਬਿੱਲ ! ਖ਼ਪਤਕਾਰ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਆਇਆ ਦਿਲਚਸਪ ਫ਼ੈਸਲਾ
ਬਾਕੀ ਵਲਟੋਹਾ ’ਤੇ ਕੀਤੀ ਕਾਰਵਾਈ ਤੋਂ ਬਾਅਦ ਹੁਣ ਅਕਾਲੀ ਦਲ ’ਚ ਖਾਮੋਸ਼ੀ ਤੇ ਨਿਰਾਸਤਾ ਦਾ ਆਲਮ ਦਿਖਾਈ ਦੇ ਰਿਹਾ ਹੈ, ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਤਨਖਾਹੀਆ ਕਰਾਰ ਦਿੱਤੇ ਹੋਏ ਹਨ। ਹੁਣ ਉੱਪਰੋਂ ਜਥੇਦਾਰਾਂ ਨਾਲ ਅਕਾਲੀ ਦਲ ਦਾ ਪੈਚਾ ਪੈ ਗਿਆ। ਸਿਰ ’ਤੇ ਚਾਰ ਜ਼ਿਮਨੀ ਚੋਣਾਂ ਹਨ। ਉਸ ਤੋਂ ਪਹਿਲਾਂ 28 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਹੈ, ਜਿਸ ਕਰ ਕੇ ਭਾਰੀ ਧਰਮ ਸੰਕਟ ’ਚ ਦਿਖਾਈ ਦੇ ਰਿਹਾ ਹੈ।
ਪਹਿਲਾਂ ਇਹ ਚਰਚਾ ਸੀ ਕਿ 4 ਜ਼ਿਮਨੀ ਚੋਣਾਂ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹੇ ਤੋਂ ਖੁਦ ਚੋਣ ਲੜਨਗੇ। ਹੁਣ ਖ਼ਬਰ ਆ ਰਹੀ ਹੈ ਕਿ ਰੋਜ਼ੀ ਬਰਕੰਦੀ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ਹੋ ਰਹੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਲੰਗਾਹ, ਚੱਬੇਵਾਲ ਠੰਡਲ, ਬਰਨਾਲੇ ’ਚ ਕਿਤੂ ਦੇ ਬੇਟੇ ’ਤੇ ਅਕਾਲੀ ਦਲ ਤਾਜ਼ੇ ਹਾਲਾਤ ਨੂੰ ਦੇਖ ਕੇ ਉਮੀਦਵਾਰ ਦੀ ਜਲਦ ਮੋਹਰ ਲਗਾ ਸਕਦਾ ਹੈ।
ਇਹ ਵੀ ਪੜ੍ਹੋ- ਆਪਸੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਕੀਤੀ 10.50 ਲੱਖ ਰੁਪਏ ਦੀ ਧੋਖਾਦੇਹੀ
NEXT STORY