ਮੁਕਤਸਰ ਸਾਹਿਬ, (ਤਰਸੇਮ ਢੁੱਡੀ)— ਮੁਕਤਸਰ ਸਾਹਿਬ ਦੀ ਨਗਰ ਪੰਚਾਇਤ ਮੰਡੀ ਬਰੀਵਾਲਾ ਵਿਖੇ ਸ਼ਾਂਤੀਪੂਰਨ ਵੋਟਾਂ ਜਾਰੀ ਹਨ। ਸਵੇਰੇ 8 ਵਜੇ ਤੋਂ 2 ਵਜੇ ਤੱਕ 85.48 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੋਲਿੰਗ ਬੂਥਾਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕ ਬਹੁਤ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਘਰਾਂ 'ਚੋਂ ਨਿਕਲ ਕੇ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਇੱਥੇ ਦੱਸ ਦੇਈਏ ਕਿ 11 ਵਾਰਡਾਂ 'ਚ 26 ਉਮੀਦਵਾਰਾਂ ਲਈ ਵੋਟਿੰਗ ਹੋ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ 'ਚ 3 ਨਗਰ ਨਿਗਮ ਚੋਣਾਂ ਅਤੇ 29 ਨਗਰ ਕੌਂਸਲਾਂ/ਨਗਰ ਪੰਚਾਇਤ ਲਈ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਹਨ। ਵੋਟਾਂ ਦੀ ਗਿਣਤੀ ਵੀ ਅੱਜ ਸ਼ਾਮ ਹੋਵੇਗੀ ਅਤੇ ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ।
ਤਲਵੰਡੀ ਸਾਬੋ 'ਚ ਸ਼ਾਂਤੀਪੂਰਨ ਵੋਟਿੰਗ ਜਾਰੀ, ਦੁਪਹਿਰ 2 ਵਜੇ ਤਕ 63 ਫੀਸਦੀ ਪਈਆਂ ਵੋਟਾਂ
NEXT STORY