ਤਲਵੰਡੀ ਸਾਬੋ, (ਮਨੀਸ਼)—ਬਠਿੰਡਾ ਦੇ ਤਲਵੰਡੀ ਸਾਬੋ 'ਚ ਵਾਰਡ ਨੰਬਰ-14 ਵਿਚ ਨਗਰ ਪੰਚਾਇਤ ਲਈ ਸ਼ਾਂਤੀਪੂਰਨ ਵੋਟਿੰਗ ਜਾਰੀ ਹੈ। ਦੁਪਹਿਰ 2 ਵਜੇ ਤਕ 63 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਤਿੰਨ ਨਗਰ ਨਿਗਮਾਂ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ 'ਚ ਵੋਟਾਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋ ਰਹੀ ਹੈ।
ਪਟਿਆਲਾ 'ਚ ਵਾਰਡ ਨੰ 58 'ਚ ਬੂਥ ਪੁੱਟੇ ਜਾਣ ਦੇ ਰੋਸ ਵਜੋਂ ਅਕਾਲੀਆਂ ਦਾ ਧਰਨਾ
NEXT STORY