ਜੈਤੋ (ਜਿੰਦਲ) - ਨਜ਼ਦੀਕੀ ਪਿੰਡ ਚੰਦਭਾਨ ਦੀ ਜੰਮਪਲ ਰਜਨੀ ਸ਼ਰਮਾ ਵੱਲੋਂ ਲਾਸ ਏਂਜਲਸ (ਅਮਰੀਕਾ) ਵਿਖੇ ਹੋਈਆਂ ਅੰਤਰਰਾਸ਼ਟਰੀ ਖੇਡਾਂ ਦੌਰਾਨ ਰਾਈਫਲਜ਼ ਨਿਸ਼ਾਨੇਬਾਜ਼ੀ 'ਚ ਗੋਲਡ ਮੈਡਲ ਜਿੱਤ ਕੇ ਪਿੰਡ ਦਾ ਹੀ ਨਹੀਂ, ਬਲਕਿ ਭਾਰਤ ਦਾ ਨਾਂ ਰੌਸ਼ਨ ਕੀਤਾ ਗਿਆ ਹੈ। ਇਨ੍ਹਾਂ ਖੇਡਾਂ 'ਚ ਦੋ ਚਾਂਦੀ ਦੇ ਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਲਿਆਉਣ 'ਤੇ ਪਿੰਡ ਚੰਦਭਾਨ ਦੇ ਵਾਸੀਆਂ ਵੱਲੋਂ ਇਸ ਖਿਡਾਰਨ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ 'ਚ ਗੁਰਦੁਆਰਾ ਸਾਹਿਬ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਕਮੇਟੀ ਦੇ ਮੈਂਬਰ ਤੇਜਾ ਸਿੰਘ, ਬਲਦੇਵ ਸਿੰਘ, ਮਾਸਟਰ ਅਵਤਾਰ ਸਿੰਘ, ਬੇਅੰਤ ਸਿੰਘ ਖਾਲਸਾ, ਪੱਪੂ ਸਿੰਘ, ਕੁਲਵੰਤ ਸਿੰਘ, ਰਾਜ ਸਿੰਘ ਲੈਕਚਰਾਰ, ਮੰਗਲ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਪੂਰਨ ਸਿੰਘ, ਜਗਤਾਰ ਸਿੰਘ ਡੀ. ਪੀ. ਟੀ. ਸੇਵਾ ਮੁਕਤ ਆਦਿ ਵੱਲੋਂ ਇਸ ਖਿਡਾਰਨ ਦਾ ਹਾਰਦਿਕ ਸਵਾਗਤ ਕਰਦੇ ਹੋਏ ਉਸ ਨੂੰ ਸਨਮਾਨਿਤ ਕੀਤਾ ਗਿਆ। ਸਾਰੇ ਹੀ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਖਿਡਾਰਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ
NEXT STORY