ਜਲੰਧਰ: ਭਾਰਤ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਲਈ ਅੱਜ ਤੋਂ 22 ਜੂਨ ਤੱਕ ਜ਼ਿਲ੍ਹਾ-ਵਾਰ ਮੌਸਮ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਝੱਖੜ, ਗਰਜ ਅਤੇ ਬਿਜਲੀ ਚਮਕਣ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਜਿਸ ਕਾਰਨ ਤਾਪਮਾਨ 'ਚ ਹਲਕੀ ਗਿਰਾਵਟ ਆਵੇਗਾ ਅਤੇ ਨਾਲ ਹੀ ਮੌਸਮ ਠੰਡਾ ਰਹੇਗਾ।
ਇਹ ਵੀ ਪੜ੍ਹੋ- ਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ
ਮੌਸਮ ਵਿਭਾਗ ਨੇ ਅੱਜ ਤੇ 19 ਜੂਨ ਲਈ ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ 'ਚ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਹਨੇਰੀ-ਤੂਫਾਨ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਬਾਕੀ ਸੂਬੇ 'ਚ ਮੌਸਮ ਖੁਸ਼ਕ ਰਹੇਗਾ। ਉੱਥੇ ਹੀ 20 ਜੂਨ ਨੂੰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ 'ਚ ਯੈਲੋ ਅਲਰਟ ਜਾਰੀ ਹੈ। ਜਿੱਥੇ ਕਈ ਕਈ ਇਲਾਕਿਆਂ 'ਚ ਹਲਕਾ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰੀ ਕੁਲਚੇ ਨੂੰ ਵਿਲੱਖਣ ਪਛਾਣ ਦਿਵਾਉਣ ਦੀ ਤਿਆਰੀ, ਭਲਕੇ ਹੋਵੇਗੀ ਅਹਿਮ ਮੀਟਿੰਗ
ਮੌਸਮ ਵਿਭਾਗ ਅਨੁਸਾਰ 21 ਜੂਨ ਨੂੰ ਲਗਭਗ ਪੂਰੇ ਪੰਜਾਬ 'ਚ ਯੈਲੋ ਅਲਰਟ ਰਹੇਗਾ। ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੁਕਤਸਰ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ 'ਚ ਝੱਖੜ-ਗਰਜ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ। ਇਸ ਤੋਂ ਇਲਾਵਾ 22 ਜੂਨ ਨੂੰ ਮੀਂਹ ਦੇ ਆਸਾਰ ਫਿਰ ਘੱਟ ਜਾਣਗੇ, ਜਦਕਿ ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਬਾਰਿਸ਼ ਦੀ ਹਲਕੀ ਸੰਭਾਵਨਾ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਲੰਧਰ ਹਾਈਟਸ-3 'ਚ ਔਰਤ ਚਲਾ ਰਹੀ ਸੀ ਕਿ ਸਰਕਾਰੀ ਨੌਕਰੀ ਦਾ ਫਰੀਜ਼ਵਾੜਾ, ਇੰਝ ਕੀਤਾ ਪਰਦਾਫ਼ਾਸ਼
NEXT STORY