ਲੁਧਿਆਣਾ, (ਸਹਿਗਲ)- ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ 'ਚ 22 ਫਰਵਰੀ ਨੂੰ ਇਕ ਮਰੀਜ਼ ਦੀ ਮੌਤ ਹੋਣ ਦੇ ਬਾਅਦ ਗੁੱਸੇ ਹੋਏ ਰਿਸ਼ਤੇਦਾਰਾਂ ਵੱਲੋਂ ਦੋ ਡਾਕਟਰਾਂ ਨੂੰ ਕੁੱਟਣ ਵਾਲੇ ਵਿਅਕਤੀ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ।
ਚੇਤੇ ਰਹੇ ਕਿ 23 ਫਰਵਰੀ ਨੂੰ ਲਗਭਗ 250 ਡਾਕਟਰਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਸ਼ਾਂਤੀ ਪੂਰਵਕ ਰੋਸ ਮਾਰਚ ਕਰਦਿਆਂ ਡਾਕਟਰਾਂ ਨੂੰ ਕੁੱਟਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਹਸਪਤਾਲ ਤੋਂ ਜਾਰੀ ਪ੍ਰੈੱਸ ਬਿਆਨ 'ਚ ਮੈਡੀਕਲ ਸੁਪਰਡੈਂਟ ਡਾ. ਵਿਲੀਅਮ ਭੱਟੀ ਨੇ ਕਿਹਾ ਕਿ ਇਹ ਇਕ ਨਿੰਦਣਯੋਗ ਘਟਨਾ ਸੀ। ਡਾਕਟਰਾਂ 'ਤੇ ਹਮਲਾ ਅਤੇ ਹਸਪਤਾਲਾਂ ਵਿਚ ਭੰਨ-ਤੋੜ ਕਰਨਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸੀ. ਐੱਮ. ਸੀ. ਦੇ ਰੈਜ਼ੀਡੈਂਟ ਡਾਕਟਰ ਤੇ ਆਈ. ਐੱਮ. ਏ. ਪ੍ਰਸ਼ਾਸਨ 'ਤੇ ਪੁਲਸ ਨੇ ਸ਼ੁਰੂ ਤੋਂ ਹੀ ਦਬਾਅ ਬਣਾਇਆ ਹੋਇਆ ਸੀ। ਇਸ 'ਤੇ ਪੁਲਸ ਨੇ ਅੱਜ ਉਕਤ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਵਰਨਣਯੋਗ ਹੈ ਕਿ ਜੂਨੀਅਰ ਡਾਕਟਰਾਂ ਨਾਲ ਕੁੱਟ-ਮਾਰ ਕਰਦਿਆਂ ਦਾ ਉਕਤ ਨੌਜਵਾਨ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ, ਜੋ ਉਕਤ ਨੌਜਵਾਨ ਦੀ ਗ੍ਰਿਫਤਾਰੀ 'ਚ ਸਹਾਇਕ ਬਣਿਆ।
ਖਾਣਾ ਬਣਾਉਣ ਸਮੇਂ ਸਟੋਵ ਤੋਂ ਭੜਕੀ ਅੱਗ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
NEXT STORY