ਭਵਾਨੀਗੜ੍ਹ (ਕਾਂਸਲ, ਵਿਕਾਸ, ਸੰਜੀਵ): ਸਥਾਨਕ ਸ਼ਹਿਰ ਦੀ ਨਾਭਾ ਰੋਡ ਉਪਰ ਸਥਿਤ ਪਨਗ੍ਰੇਨ ਦੇ ਗੋਦਾਮਾਂ 'ਚ ਬੀਤੀ ਰਾਤ ਦਾਖ਼ਲ ਹੋਏ ਵੱਡੀ ਗਿਣਤੀ 'ਚ ਅਣਪਛਾਤਿਆਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਚੌਂਕੀਦਾਰ ਨੂੰ ਮੌਤ ਦੇ ਘਾਟ ਉਤਾਰ ਦੇਣ ਅਤੇ ਇਕ ਨੂੰ ਜਖ਼ਮੀ ਕਰ ਦੇਣਾ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ :ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਣਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ
ਸਥਾਨਕ ਹਸਪਤਾਲ ਵਿਖੇ ਜੇਰੇ ਇਲਾਜ ਘਟਨਾ 'ਚ ਜਖ਼ਮੀ ਹੋਏ ਅਤਰ ਸਿੰਘ ਪੁੱਤਰ ਜੌਗਿੰਦਰ ਸਿੰਘ ਵਾਸੀ ਪਿੰਡ ਬਖਤੜੀ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦਾ ਚਚੇਰਾ ਭਰਾ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਖਤੜੀ ਜੋ ਕਿ ਪਨਗ੍ਰੇਨ ਦੇ ਗੋਦਾਮਾਂ 'ਚ ਬਤੌਰ ਚੌਂਕੀਦਾਰ ਡਿਊਟੀ ਕਰਦੇ ਹਨ ਅਤੇ ਬੀਤੀ ਰਾਤ ਜਦੋਂ ਗੋਦਾਮਾਂ 'ਚ ਆਪਣੀ ਡਿਊਟੀ ਉਪਰ ਤਾਇਨਾਤ ਸਨ ਤਾਂ ਇੱਥੇ ਗੋਦਾਮਾਂ 'ਚ ਦਾਖ਼ਲ ਹੋਏ 14-15 ਦੇ ਕਰੀਬ ਅਣਪਛਾਤਿਆਂ ਜਿਨ੍ਹਾਂ ਕੋਲ ਕਿਰਪਾਨਾਂ, ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰ ਸਨ ਨੇ ਉਨ੍ਹਾਂ ਨੂੰ ਢਾਹ ਲਿਆ ਅਤੇ ਉਸ ਦੀਆਂ (ਅਤਰ ਸਿੰਘ ਦੀਆਂ) ਲੱਤਾਂ ਬਾਹਾਂ ਨੂੰ ਬੰਨ੍ਹ ਕੇ ਉਸ ਨੂੰ ਗੋਦਾਮ ਦੇ ਇਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਮੇਰੇ ਚਚੇਰੇ ਭਰਾ ਗੁਰਵਿੰਦਰ ਸਿੰਘ ਨੂੰ ਬਾਹਰ ਹੀ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ਕਰਨ ਪਹੁੰਚੀ ਟੀਮ ਦਾ ਜ਼ਬਰਦਸਤ ਵਿਰੋਧ; ਪਿੰਡ ਵਾਸੀਆਂ ਨਮੂਨੇ ਨਾ ਦੇਣ ਦਾ ਮਤਾ ਕੀਤਾ ਪਾਸ
ਅਤਰ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਅਣਪਛਾਤੇ ਬਾਹਰ ਵਾਲੇ ਗੇਟ ਨੂੰ ਬਾਹਰੋਂ ਬੰਦ ਕਰਕੇ ਚਲੇ ਗਏ ਤਾਂ ਫ਼ਿਰ ਉਸ ਨੇ ਕਾਫੀ ਮੁਸ਼ਕਲ ਨਾਲ ਆਪਣੇ ਬੰਨ੍ਹੇ ਹੋਏ ਹੱਥ ਅਤੇ ਲੱਤਾਂ ਨੂੰ ਖੋਲ੍ਹਿਆ ਅਤੇ ਕਹਾੜੇ ਦੀ ਮਦਦ ਨਾਲ ਗੇਟ ਨੂੰ ਤੋੜ ਕੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਭਰਾ ਗੁਰਵਿੰਦਰ ਸਿੰਘ ਜਿਸ ਦੇ ਸਰੀਰ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਖੂਨ ਨਾਲ ਲੱਥਪਥ ਬਾਹਰ ਡਿੱਗਿਆ ਪਿਆ ਸੀ ਅਤੇ ਉਸ ਦਾ ਮੂੰਹ ਅਤੇ ਹੱਥ ਪੈਰ ਬੰਨ੍ਹੇ ਹੋਏ ਸਨ। ਜਿਸ ਨੂੰ ਕਾਫ਼ੀ ਹਿਲਾ ਚਲਾ ਕੇ ਦੇਖਿਆ ਪਰ ਇਹ ਨਹੀਂ ਬੋਲਿਆ। ਇਸ ਨੂੰ ਉਨ੍ਹਾਂ ਨੇ ਹਸਪਤਾਲ ਲਿਆਂਦਾ ਤਾਂ ਇੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਤਰ ਸਿੰਘ ਨੇ ਦੱਸਿਆ ਕਿ ਗੋਦਾਮ 'ਚ ਦਾਖ਼ਲ ਹੋਏ ਇਹ ਅਣਪਛਾਤੇ ਹਿੰਦੀ ਬੋਲਦੇ ਸਨ।
ਇਸ ਸਬੰਧੀ ਪਨਗ੍ਰੇਨ ਦੇ ਅਧਿਕਾਰੀ ਮਾਣਕ ਸਿੰਘ ਸੋਢੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਤ ਦੇ ਕਰੀਰ ਸਾਢੇ 4 ਵਜੇ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਜਦੋਂ ਅਸੀਂ ਗੋਦਾਮ 'ਚ ਜਾ ਕੇ ਦੇਖਿਆ ਤਾਂ ਇਥੇ ਗੋਦਾਮ 'ਚੋਂ ਸਿਰਫ ਇਕ ਪ੍ਰੇਂਟਰ ਚੋਰੀ ਹੋਇਆ ਹੈ ਹੋਰ ਕੋਈ ਵੀ ਸਾਮਾਨ ਚੋਰੀ ਨਹੀਂ ਹੋਇਆ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਵੱਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪੂਰਾ ਖੁਲਾਸਾ ਜਾਂਚ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ।
ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ
NEXT STORY