ਤਪਾ ਮੰਡੀ (ਸ਼ਾਮ, ਗਰਗ) : ਪਿੰਡ ਧੋਲਾ ਵਿਖੇ ਖੇਤ ਦੀ ਵੱਟ 'ਚੋਂ ਪਾਣੀ ਰਿਸਦੇ ਨੂੰ ਲੈ ਕੇ ਗੁਆਂਢੀ ਕਿਸਾਨਾਂ 'ਚ ਹੋਈ ਲੜਾਈ ਨੂੰ ਲੈ ਕੇ ਦੋਵਾਂ ਧਿਰਾਂ ਦੇ ਤਿੰਨ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ 'ਚ ਜੇਰੇ ਇਲਾਜ ਕਰਮਜੀਤ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਧੋਲਾ ਨੇ ਦੱਸਿਆ ਕਿ ਉਹ ਅਪਣੇ ਪੁੱਤਰ ਰਾਜਪ੍ਰੀਤ ਨਾਲ ਖੇਤ 'ਚ ਝੋਨੇ ਦੀ ਸਾਂਭ ਸੰਭਾਲ ਕਰ ਰਹੇ ਸੀ ਤਾਂ ਗੁਆਂਢੀ ਖੇਤ ਦੇ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੋਲਾ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਕਹਿਣ ਲੱਗਾ ਕਿ ਤੁਸੀਂ ਮੇਰੇ ਖੇਤ 'ਚ ਆਪਣੇ ਖੇਤ ਦਾ ਪਾਣੀ ਨੂੰ ਮੇਰੇ ਖੇਤ 'ਚ ਪਾ ਰਹੇ ਹੋ, ਅਸੀਂ ਕਿਹਾ ਕਿ ਸਾਡੇ ਖੇਤ ਤੇਰੇ ਨਾਲੋਂ ਥੋੜ੍ਹੇ ਜਿਹੇ ਉਚੇ ਹੋਣ ਕਾਰਨ ਪਾਣੀ ਵੱਟਾ ਵਿਚੋਂ ਹੋ ਕੇ ਦੂਸਰੇ ਖੇਤ 'ਚ ਰਿਸਨ ਲੱਗ ਪੈਂਦਾ ਹੈ, ਰੋਕਣ ਦੇ ਬਾਵਜੂਦ ਵੀ ਪਾਣੀ ਰਿਸਦਾ ਰਹਿੰਦਾ ਸੀ ਅੱਜ ਇਸ ਗੱਲ ਨੂੰ ਲੈਕੇ ਅਮਰੀਕ ਸਿੰਘ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਕਸੀਏ, ਲਾਠੀਆਂ ਨਾਲ ਹਮਲਾ ਕਰਕੇ ਲਹੂ-ਲੁਹਾਣ ਕਰ ਦਿੱਤਾ। ਇਸ ਘਟਨਾ ਸੰਬੰਧੀ ਅਸੀਂ ਤੁਰੰਤ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਤਾਂ ਗੁਰਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸ਼ਮਸੇਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਜ਼ਖਮੀ ਪਿਉ-ਪੁੱਤ ਨੂੰ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ।
ਦੂਸਰੇ ਪਾਸੇ ਜੇਰੇ ਇਲਾਜ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੋਲਾ ਦਾ ਕਹਿਣਾ ਹੈ ਜੋ ਇਲਜਾਮ ਮੇਰੇ 'ਤੇ ਲੱਗੇ ਹਨ ਉਹ ਝੂਠੇ ਹਨ ਸਗੋਂ ਮੈਂ ਅਪਣੇ ਝੋਨੇ ਦੀ ਫਸਲ ਨੂੰ ਸਪਰੇਅ ਕਰ ਰਿਹਾ ਸੀ ਮੇਰੇ 'ਤੇ ਉਕਤ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ । ਮੇਰੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਤਪਾ 'ਚ ਦਾਖਲ ਕਰਵਾਇਆ । ਮੌਕੇ 'ਤੇ ਹਾਜਰ ਡਾਕਟਰ ਜਸਵੀਰ ਕੋਰ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ। ਥਾਣਾ ਮੁਖੀ ਰੂੜੇਕੇ ਕਲਾਂ ਇੰਸਪੈਕਟਰ ਕਮਲਜੀਤ ਸਿੰਘ ਵਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨ 'ਤੇ ਫਾਇਰਿੰਗ
NEXT STORY