ਜਲਾਲਾਬਾਦ (ਸੇਤੀਆ) – ਨਗਰ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਜਿਥੇ ਜ਼ਿੰਮੇਵਾਰੀ ਬਣਦੀ ਹੈ, ਉਥੇ ਪਾਣੀ ਕਿਸੇ ਵੀ ਪੱਖੋਂ ਵਿਅਰਥ ਨਾ ਜਾਵੇ ਦੀ ਜ਼ਿੰਮੇਵਾਰੀ ਸ਼ਹਿਰ ਵਾਸੀਆਂ ਦੀ ਬਣਦੀ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਵੱਲੋਂ ਸੰਭਵ ਯੋਗਦਾਨ ਦੇਣਾ ਚਾਹੀਦਾ ਹੈ। ਪੰਜਾਬ ’ਚ ਅਜਿਹੇ ਕਈ ਜ਼ਿਲੇ ਹਨ ਜੋ ਇਸ ਸਮੇਂ ਸਾਫ ਪੀਣ ਯੋਗ ਪਾਣੀ ਲਈ ਤਰਸ ਰਹੇ ਹਨ ਕਿਉਂਕਿ ਉਹ ਨਹਿਰੀ ਪਾਣੀ ’ਤੇ ਹੀ ਨਿਰਭਰ ਹਨ। ਜੇਕਰ ਜਲਾਲਾਬਾਦ ਹਲਕੇ ਦੀ ਗੱਲ ਕਰੀਏ ਤਾਂ ਇਸ ’ਚ ਵੀ ਅਰਨੀਵਾਲਾ ਬੈਲਟ ਪਾਣੀ ਦੀ ਕਿੱਲਤ ਕਾਰਨ ਹਮੇਸ਼ਾ ਹੀ ਸੁਰਖੀਆਂ ’ਚ ਰਹੀ ਹੈ।
ਇਥੇ ਦੱਸਣਯੋਗ ਹੈ ਕਿ ਗਰਮੀਆਂ ਦੇ ਦਿਨਾਂ ’ਚ ਅਕਸਰ ਹੀ ਪਾਣੀ ਦੀ ਵਰਤੋਂ ਵਧ ਜਾਂਦੀ ਹੈ ਪਰ ਅਕਸਰ ਪਾਣੀ ਸੰਭਾਲ ਸਬੰਧੀ ਸੁਚੇਤ ਨਾ ਹੋਣ ਕਾਰਨ ਲੋਕ ਘਰਾਂ ’ਚ ਵਿਅਰਥ ਪਾਣੀ ਗਵਾਉਂਦੇ ਹਨ, ਜਿਸ ਸਬੰਧੀ ਸਮੇਂ-ਸਮੇਂ ’ਤੇ ਸਮਾਜ-ਸੇਵੀ ਜਥੇਬੰਦੀਆਂ ਵੱਲੋਂ ਵੀ ਪਾਣੀ ਬਚਾਓ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ’ਤੇ ਪਾਣੀ ਲਈ ਸੈਮੀਨਾਰ ਕਰਵਾਏ ਜਾਂਦੇ ਹਨ ਪਰ ਗੱਲ ਜੇਕਰ ਜਲਾਲਾਬਾਦ ਨਗਰ ਪ੍ਰਸ਼ਾਸਨ ਦੀ ਕੀਤੀ ਜਾਵੇ ਤਾਂ ਵਰਤਮਾਨ ਹਾਲਾਤ ਅਨੁਸਾਰ ਨਗਰ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ’ਚ ਲਗਭਗ ਕਾਮਯਾਬ ਸਾਬਤ ਹੋਇਆ। ਜਲਾਲਾਬਾਦ ਦੇ 9 ਟਿਊਬਵੈੱਲਾਂ ਤੇ 2 ਟੈਂਕੀਆਂ ਨੂੰ ਚਾਲੂ ਕਰਵਾਉਣ ਲਈ 10 ਮੁਲਾਜ਼ਮ ਨਗਰ ਕੌਂਸਲ ਵੱਲੋਂ ਪੱਕੇ ਤੌਰ ’ਤੇ ਕੰਮ ਕਰ ਰਹੇ ਹਨ ਤੇ 8 ਵਿਅਕਤੀ ਠੇਕੇਦਾਰੀ ਸਿਸਟਮ ਦੇ ਅਧੀਨ ਕੰਮ ਰਹੇ ਹਨ ਤੇ ਸੁਰੱਖਿਆ ਦੇ ਲਿਹਾਜ ਨਾਲ ਪ੍ਰਬੰਧ ਮੁਕੰਮਲ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੀ 40 ਹਜ਼ਾਰ ਆਬਾਦੀ ਪਿਛੇ ਨਗਰ ਪ੍ਰਸ਼ਾਸਨ ਵੱਲੋਂ 10 ਟਿਊਬਵੈੱਲ ਤੇ ਤਿੰਨ ਸਟੋਰੇਜ ਟੈਂਕੀਆਂ ਮੌਜੂਦ ਹਨ। ਇਨ੍ਹਾਂ ’ਚੋਂ ਇਕ ਟਿਊਬਵੈੱਲ ਤੇ ਇਕ ਟੈਂਕੀ ਖਰਾਬ ਹੋਣ ਕਾਰਨ ਚਾਲੂ ਹਾਲਤ ’ਚ ਨਹੀਂ ਹਨ, ਜਦਕਿ 9 ਟਿਊਬਵੈੱਲ ਤੇ 2 ਟੈਂਕੀਆਂ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ’ਚ ਕੰਮ ਕਰ ਰਹੀਆਂ ਹਨ।
ਨਗਰ ਕੌਂਸਲ ਦੇ ਜੇ. ਈ. ਨਵਦੀਪ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਣੀ ’ਚ ਕਲੋਰੀਨ ਦੀ ਮਾਤਰਾ ਨੂੰ ਮਿਕਸ ਕਰਨ ਲਈ ਇਕ ਮਸ਼ੀਨ ਲਾਈ ਗਈ ਹੈ, ਜਿਸ ਉਪਰ ਟੈਂਕੀ ਰੱਖ ਕੇ 20 ਲਿਟਰ ਪਾਣੀ ’ਚ 1.5 ਲਿਟਰ ਕਲੋਰੀਨ ਮਿਕਸ ਕੀਤੀ ਜਾਂਦੀ ਹੈ ਤੇ ਇਹੀ ਮਿਕਸ ਕਲੋਰੀਨ ਅੱਗੇ ਸਪਲਾਈ ਹੋਣ ਵਾਲੇ ਪਾਣੀ ’ਚ ਮਿਕਸ ਕੀਤੀ ਜਾਂਦੀ ਹੈ, ਜੋ ਪਾਣੀ ਨੂੰ ਬੀਮਾਰੀ ਮੁਕਤ ਬਣਾਉਂਦੀ ਹੈ।
ਦੁਨੀਆ ਭਰ ’ਚ ਵਰਤੇ ਜਾਂਦੇ ਨੇ ਸਾਲਾਨਾ 500 ਅਰਬ ਪਲਾਸਟਿਕ ਦੇ ਲਿਫ਼ਾਫ਼ੇ
NEXT STORY