ਅੰਮ੍ਰਿਤਸਰ (ਅਰੁਣ) - ਕੋਟਖਾਲਸਾ ਸਥਿਤ ਬੋਹੜੀ ਸਾਹਿਬ ਮੇਲੇ ਦੀ ਕਵਰੇਜ਼ ਕਰਦੇ ਆ ਰਹੇ ਇਕ ਫੋਟੋਗ੍ਰਾਫਰ ਕੋਲੋਂ ਹਥਿਆਰ ਦੀ ਨੋਕ 'ਤੇ 3 ਅਣਪਛਾਤੇ ਲੁਟੇਰੇ ਉਸ ਦਾ ਕੈਮਰਾ, ਮੋਬਾਇਲ ਤੇ ਪਰਸ 'ਚ ਪਈ ਨਕਦੀ ਖੋਹ ਕੇ ਲੈ ਗਏ। ਥਾਣਾ ਛੇਹਰਟਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਬੋਹੜੀ ਸਾਹਿਬ ਮੇਲੇ ਦੀ ਕਵਰੇਜ਼ ਕਰ ਕੇ ਆ ਰਿਹਾ ਸੀ ਕਿ ਰਸਤੇ 'ਚ ਮਿਲੇ 3 ਅਣਪਛਾਤੇ ਲੁਟੇਰੇ ਹਥਿਆਰ ਦੀ ਨੋਕ 'ਤੇ ਉਸ ਦਾ ਕੈਮਰਾ, ਮੋਬਾਇਲ ਤੇ 600 ਰੁਪਏ ਨਕਦ ਖੋਹ ਕੇ ਦੌੜ ਗਏ। ਕੋਟਖਾਲਸਾ ਪੁਲਸ ਚੌਕੀ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ 'ਚ ਜੀ. ਟੀ. ਰੋਡ ਨੇੜੇ ਪੈਦਲ ਜਾ ਰਹੀ ਚਰਨਪ੍ਰੀਤ ਕੌਰ ਦੇ ਹੱਥੋਂ ਉਸ ਦਾ ਮੋਬਾਇਲ ਖੋਹ ਕੇ ਦੌੜੇ ਇਕ ਅਣਪਛਾਤੇ ਬਾਈਕ ਸਵਾਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜ਼ਿਆਦਾ ਬਿਜਲੀ ਬਿੱਲ ਆਉਣ 'ਤੇ ਦਲਿਤਾਂ 'ਚ ਹਾ-ਹਾ ਕਾਰ
NEXT STORY