ਪਟਿਆਲਾ (ਬਲਜਿੰਦਰ, ਰਾਣਾ) - ਸ਼ਾਹੀ ਸ਼ਹਿਰ ਵਿਚ ਬਾਅਦ ਦੁਪਹਿਰ ਮੌਸਮ ਨੇ ਕਰਵਟ ਲੈ ਲਈ। ਹਨੇਰੀ-ਝੱਖੜ ਚੱਲਣ ਨਾਲ ਵੱਖ-ਵੱਖ ਥਾਵਾਂ 'ਤੇ ਦਰੱਖਤ ਡਿੱਗ ਪਏ। ਇਸ ਤੋਂ ਬਾਅਦ ਹਲਕੀ ਕਿਣਮਿਣ ਹੋਈ। ਸਵੇਰ ਤੋਂ ਹੀ ਮੌਸਮ ਵਿਚ ਬੱਦਲਵਾਈ ਛਾਈ ਹੋਈ ਸੀ। ਅਚਾਨਕ ਮੀਂਹ ਪੈਣ ਨਾਲ ਮੌਸਮ ਵੀ ਖੁਸ਼ਨੁਮਾ ਹੋ ਗਿਆ। ਮੀਂਹ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ ਖਿੜ ਗਏ। ਕਿਸਾਨਾਂ ਵਿਚ ਮੀਂਹ ਨੂੰ ਲੈ ਕੇ ਭਾਰੀ ਚਿੰਤਾ ਪਾਈ ਗਈ।
ਜ਼ਿਲੇ ਅੰਦਰ ਕਣਕ ਦੀ ਵਾਢੀ ਚੱਲ ਰਹੀ ਹੈ। ਅਚਾਨਕ ਮੀਂਹ ਪੈਣ ਨਾਲ ਵਾਢੀ ਰੁਕ ਜਾਂਦੀ ਹੈ। ਦੂਸਰੇ ਪਾਸੇ ਮੰਡੀਆਂ ਵਿਚ ਕਣਕ ਦੇ ਢੇਰ ਲੱਗੇ ਹੋਏ ਹਨ। ਕਿਸਾਨਾਂ ਨੇ ਵੀ ਮੰਡੀਆਂ ਵਿਚ ਡੇਰੇ ਲਾਏ ਹੋਏ ਹਨ। ਬਾਅਦ ਦੁਪਹਿਰ ਹੋਈ ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਹੋਈ ਸੀ। ਉਹ ਪ੍ਰਮਾਤਮਾ ਅੱਗੇ ਬਰਸਾਤ ਨਾ ਹੋਣ ਦੀ ਦੁਆ ਕਰ ਰਹੇ ਸਨ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਪਿਛਲੇ 1-2 ਦਿਨਾਂ ਤੋਂ ਬਰਸਾਤ ਹੋਣ ਦੀ ਚਿਤਾਵਨੀ ਦਿੰਦਿਆਂ ਕਿਸਾਨਾਂ ਨੂੰ ਆਪਣੀ ਫਸਲ ਲਈ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ। ਦੂਸਰੇ ਪਾਸੇ ਸ਼ਹਿਰ ਵਾਸੀਆਂ ਨੇ ਬਰਸਾਤ ਦਾ ਅਨੰਦ ਮਾਣਿਆ। ਪਿਛਲੇ ਕੁੱਝ ਦਿਨਾਂ ਤੋਂ ਗਰਮੀ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਬਰਸਾਤ ਹੋਣ ਕਾਰਨ ਰਾਤ ਦੇ ਤਾਪਮਾਨ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ।
ਕੋਕੀਨ, ਹੈਰੋਇਨ ਤੇ ਡਰੱਗ ਮਨੀ ਸਮੇਤ ਨਾਈਜੀਰੀਅਨ ਔਰਤ ਸਾਥੀ ਸਮੇਤ ਗ੍ਰਿਫਤਾਰ
NEXT STORY