ਚੰਡੀਗੜ੍ਹ (ਪਾਲ) : ਮੀਂਹ ਨਾ ਪੈਣ ਕਾਰਨ ਤਾਪਮਾਨ 'ਚ ਵਾਧਾ ਵੇਖਿਆ ਗਿਆ। ਵੀਰਵਾਰ ਕਾਫ਼ੀ ਦਿਨਾਂ ਬਾਅਦ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਰਿਕਾਰਡ ਹੋਇਆ। ਤਾਪਮਾਨ ਆਮ ਨਾਲੋਂ 2.2 ਡਿਗਰੀ ਵੱਧ ਰਿਹਾ। ਉੱਥੇ ਹੀ ਹੇਠਲਾ ਤਾਪਮਾਨ 26 ਡਿਗਰੀ ਦਰਜ ਹੋਇਆ।
ਇਹ ਵੀ ਪੜ੍ਹੋ : ਅਮਿਤ ਸ਼ਾਹ ਅੱਜ 2 ਦਿਨਾ ਦੌਰੇ 'ਤੇ ਛੱਤੀਸਗੜ੍ਹ ਆਉਣਗੇ, ਕਾਂਗਰਸ ਖ਼ਿਲਾਫ਼ ਦੋਸ਼ ਪੱਤਰ ਕਰਨਗੇ ਜਾਰੀ
ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ 4 ਸਤੰਬਰ ਤੋਂ ਪਹਿਲਾਂ ਮੀਂਹ ਦੇ ਆਸਾਰ ਨਹੀਂ ਹਨ। ਵਿਭਾਗ ਅਨੁਸਾਰ ਤਿੰਨ ਦਿਨ ਬੱਦਲ ਰਹਿਣ ਦੇ ਆਸਾਰ ਹਨ ਪਰ ਮੀਂਹ ਨਹੀਂ ਪਵੇਗਾ। ਉੱਥੇ ਹੀ 4 ਸਤੰਬਰ ਨੂੰ ਗਰਜ ਦੇ ਨਾਲ ਮੀਂਹ ਦੇ ਆਸਾਰ ਹਨ। ਨਾਲ ਹੀ 5 ਦਿਨ ਪਾਰੇ 'ਚ ਵਾਧਾ ਵੇਖਿਆ ਜਾਵੇਗਾ। ਵੱਧ ਤੋਂ ਵੱਧ ਤਾਪਮਾਨ 36 ਤੋਂ 37 ਡਿਗਰੀ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਭਰਤ ਇੰਦਰ ਸਿੰਘ ਚਹਿਲ ਦੇ ਪੈਲੇਸ ਤੇ ਘਰ ’ਤੇ ਛਾਪੇਮਾਰੀ
ਅੱਗੇ ਇਸ ਤਰ੍ਹਾਂ ਰਹੇਗਾ ਮੌਸਮ
ਸ਼ੁੱਕਰਵਾਰ ਬੱਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 36 ਅਤੇ ਹੇਠਲਾ ਤਾਪਮਾਨ 26 ਡਿਗਰੀ ਰਹਿ ਸਕਦਾ ਹੈ।
ਸ਼ਨੀਵਾਰ ਵੀ ਬੱਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 36 ਅਤੇ ਹੇਠਲਾ ਤਾਪਮਾਨ 27 ਡਿਗਰੀ ਰਹਿ ਸਕਦਾ ਹੈ।
ਐਤਵਾਰ ਬੱਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 37 ਅਤੇ ਹੇਠਲਾ ਤਾਪਮਾਨ 26 ਡਿਗਰੀ ਰਹਿ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android: https://play.google.com/store/apps/details?id=com.jagbani&hl=en&pli=1
For IOS: https://apps.apple.com/in/app/id538323711
ਤੜਕੇ 5 ਵਜੇ ਵਾਪਰਿਆ ਵੱਡਾ ਹਾਦਸਾ, ਨਕੋਦਰ ਮੱਥਾ ਟੇਕਣ ਜਾ ਰਹੇ ਚਾਰ ਲੋਕਾਂ ਦੀ ਥਾਈਂ ਮੌਤ
NEXT STORY