ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਮੈਰਿਜ ਪੈਲੇਸ ’ਚ ਵਿਆਹ ’ਚ ਡਾਂਸ ਵਾਲੀ ਸਟੇਜ ’ਤੇ ਜਦੋਂ ਭੰਗੜਾ ਪੈ ਰਿਹਾ ਸੀ ਤਾਂ ਉੱਥੇ ਬਰਾਤੀ ਜੋ ਆਪਸ ’ਚ ਰਿਸ਼ਤੇਦਾਰ ਹਨ, ਦੀ ਖ਼ੂਨੀ ਝੜਪ ਹੋ ਗਈ। ਇਸ ’ਚ 2 ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ’ਚ ਸ਼ਾਮਲ ਹੋਣ ਲਈ ਪੈਲੇਸ ’ਚ ਆਇਆ ਸੀ। ਵਿਆਹ ’ਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ’ਤੇ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ ਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰਕੇ ਸੱਟਾਂ ਮਾਰੀਆਂ। ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਤੇ ਮੇਰੇ ਗਲ਼ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋਂ-ਰਾਤ ਕਰੋੜ ਪਤੀ ਬਣ ਗਿਆ ਫਰੀਦਕੋਟ ਦਾ ਮਜ਼ਦੂਰ ਪਰਿਵਾਰ
ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ ’ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ। ਪੁਲਸ ਵੱਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਦੇ ਅਜਮੇਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਭਤੀਜੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ ਉਹ ਸਾਡੀ ਵਿਰੋਧੀ ਧਿਰ ਦੇ ਇਕ ਰਿਸ਼ਤੇਦਾਰ ਨਾਲ ਆਏ ਸਨ। ਇਹ ਵਿਅਕਤੀ ਜਾਣਬੁੱਝ ਕੇ ਭੜਕਾਊ ਗੀਤ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਸ ’ਚ ਝਗੜਾ ਹੋ ਗਿਆ, ਜਿਨ੍ਹਾਂ ’ਚੋਂ ਗੁਰਜੀਤ ਸਿੰਘ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ’ਚ ਘੇਰ ਕੇ ਕੁੱਟਿਆ ਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ। ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਹਸਪਤਾਲ ’ਚ ਇਲਾਜ ਅਧੀਨ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੁਖਬੀਰ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ
'ਪੰਜਾਬ ਦੀ ਰਾਜਧਾਨੀ ਖੋਹਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ' MP ਕੰਗ ਨੇ ਸੰਸਦ 'ਚ ਚੁੱਕਿਆ ਚੰਡੀਗੜ੍ਹ ਦਾ ਮੁੱਦਾ
NEXT STORY