ਟਾਂਡਾ ਉੜਮੁੜ (ਪੰਡਿਤ ਵਰਿੰਦਰ) : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਲਾਲੋਵਾਲ ਵਿਖੇ ਬੀਤੀ ਦੇਰ ਰਾਤ ਵਿਆਹ ਸਮਾਗਮ ਵਿਚ ਹੋਏ ਝਗੜੇ ਦੀ ਰੰਜਿਸ਼ ਨੂੰ ਲੈਕੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਇਕ ਵਿਆਕਤੀ ਨੇ ਗੋਲੀ ਮਾਰ ਦਿੱਤੀ।|ਢਿੱਡ ਵਿਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਜੁਗਰਾਜ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਲਾਲੋਵਾਲ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਟਾਂਡਾ ਦੇ ਇਕ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਡੀ. ਜੇ. 'ਤੇ ਨੱਚਦਿਆਂ ਜੁਗਰਾਜ ਦਾ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ।| ਝਗੜਾ ਇੰਨਾ ਵੱਧ ਗਿਆ ਗਿਆ ਦੇਰ ਰਾਤ ਪਿੰਡ ਪਹੁੰਚਣ 'ਤੇ ਫਿਰ ਝਗੜਾ ਹੋ ਗਿਆ ਅਤੇ ਪਿੰਡ ਦੇ ਇਕ ਵਿਅਕਤੀ ਨੇ ਜੁਗਰਾਜ ਨੂੰ ਗੋਲੀ ਮਾਰ ਦਿੱਤੀ।|ਮਾਮਲੇ ਦੀ ਤਫਤੀਸ਼ ਕਰ ਰਹੇ ਹਰਿਆਣਾ ਥਾਣੇ ਅਧੀਨ ਆਉਂਦੀ ਚੌਂਕੀ ਭੁੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਬਿਆਨ ਲੈਣ ਗਏ ਸਨ ਪਰ ਉਸਦਾ ਅਪ੍ਰੇਸ਼ਨ ਹੋਣ ਕਰਕੇ ਉਸ ਨੂੰ ਬੇਹੋਸ਼ ਰੱਖਿਆ ਗਿਆ ਸੀ। ਹੋਸ਼ 'ਚ ਆਉਣ ਤੋਂ ਬਾਅਦ ਹੀ ਕੋਈ ਮਾਮਲਾ ਦਰਜ ਹੋਵੇਗਾ। ਫਿਲਹਾਲ ਪੁਲਸ ਆਪਣੇ ਪੱਧਰ 'ਤੇ ਤਫਤੀਸ਼ ਵਿਚ ਜੁਟ ਗਈ ਹੈ।
ਜ਼ਮੀਨੀ ਝਗੜੇ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY