ਜਲੰਧਰ (ਜ.ਬ.) : ਜ਼ਿਲ੍ਹੇ ਵਿਚ ਨੌਜਵਾਨਾਂ ਨੇ ਸਾਲ 2024 ਨੂੰ ਅਲਵਿਦਾ ਕਹਿੰਦਿਆਂ ‘ਨਵਾਂ ਸਾਲ 2025’ ਦਾ ਜੋਸ਼ੀਲੇ ਅੰਦਾਜ਼ ਵਿਚ ਸਵਾਗਤ ਕੀਤਾ। ਸ਼ਹਿਰ ਵਾਸੀਆਂ ਨੇ ਹੋਟਲ ਵਿਚ ਰੌਸ਼ਨੀਆਂ, ਸੰਗੀਤ ਅਤੇ ਡਾਂਸ ਦੇ ਨਾਲ ਨਵੇਂ ਸਾਲ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਖੂਬ ਜਸ਼ਨ ਮਨਾਇਆ।
ਕਈ ਥਾਵਾਂ ’ਤੇ ਤਾਂ ਸਾਰੀ ਰਾਤ ਲੋਕ ਸੰਗੀਤ ਦੀ ਧੁਨ ’ਤੇ ਨੱਚਦੇ ਰਹੇ। ਸ਼ਾਮ ਤੋਂ ਹੀ ਨੌਜਵਾਨਾਂ ਦੀ ਸ਼ਹਿਰ ਵਿਚ ਚਹਿਲਕਦਮੀ ਸ਼ੁਰੂ ਹੋ ਗਈ ਸੀ। ਪਹਿਲਾਂ ਤੋਂ ਬੁਕਿੰਗ ਕਰਵਾਏ ਹੋਟਲਾਂ, ਰੈਸਟੋਰੈਂਟਾਂ ਅਤੇ ਜਨਤਕ ਸਥਾਨਾਂ ’ਤੇ ਲੋਕਾਂ ਦੀ ਗਹਿਮਾ-ਗਹਿਮੀ ਸ਼ੁਰੂ ਹੋ ਗਈ ਸੀ। ਘੜੀ ਦੀਆਂ ਸੂਈਆਂ ਜਿਉਂ ਹੀ 12 ’ਤੇ ਪਹੁੰਚੀਆਂ ਤਾਂ ਇਕ-ਦੂਜੇ ਨੂੰ ‘ਹੈਪੀ ਨਿਊ ਯੀਅਰ’ ਕਹਿਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਉਥੇ ਹੀ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਅਤੇ ਸੜਕਾਂ ’ਤੇ ਵੀ ਲੋਕਾਂ ਦੀ ਭੀੜ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੀ ਹੋਈ। ਇਸੇ ਵਿਚਕਾਰ ਲੋਕਾਂ ਨੇ ਠੰਢੀਆਂ ਹਵਾਵਾਂ ਵਿਚਕਾਰ ਸਟ੍ਰੀਟ ਫੂਡ ਦਾ ਆਨੰਦ ਵੀ ਮਾਣਿਆ। ਕੁਝ ਲੋਕਾਂ ਨੇ ਤਾਂ ਕੇਕ ਵੀ ਕੱਟਿਆ। ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵੀ ਲੋਕਾਂ ਨੇ ਲਾਈਵ ਮਿਊਜ਼ਿਕ ਦੇ ਨਾਲ ਲਜ਼ੀਜ਼ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਡੀ.ਜੇ. ਦੀ ਧੁਨ ’ਤੇ ਲੋਕ ਖੂਬ ਥਿਰਕੇ। ਦੇਰ ਰਾਤ ਤਕ ਸੜਕਾਂ ’ਤੇ ਵੀ ਸੰਗੀਤ ਦੀਆਂ ਧੁਨਾਂ ’ਤੇ ਲੋਕ ਝੂਮਦੇ ਰਹੇ।
ਇਹ ਵੀ ਪੜ੍ਹੋ- ਸਾਲ ਦੇ ਆਖ਼ਰੀ ਦਿਨ ਘੁੰਮਦੇ-ਘੁੰਮਦੇ ਗੁੰਮ ਹੋ ਗਏ ਬੱਚੇ, ਪੁਲਸ ਨੇ ਇੰਝ ਕੀਤੇ ਪਰਿਵਾਰ ਹਵਾਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਤੋਂ ਇਜ਼ਰਾਈਲ ਪਹੁੰਚਣ ਵਾਲੇ ਮਜ਼ਦੂਰਾਂ ਦੀ ਗਿਣਤੀ 16,000 ਪਹੁੰਚੀ
NEXT STORY