ਜਲੰਧਰ, (ਸ਼ਾਸਤਰੀ)— ਆਧੁਨਿਕ ਸਮੇਂ ਵਿਚ ਨੌਜਵਾਨ ਪੀੜ੍ਹੀ ਦਾ ਧਿਆਨ ਪੱਛਮੀ ਸੱਭਿਅਤਾ ਵੱਲ ਵਧਦਾ ਜਾ ਰਿਹਾ ਹੈ, ਜਿਸ ਦਾ ਮਾਰੂ ਅਸਰ ਸਾਡੇ ਭਾਰਤੀ ਧਰਮ ਤੇ ਸੱਭਿਆਚਾਰ 'ਤੇ ਪੈ ਰਿਹਾ ਹੈ। ਜੇਕਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਲਈ ਇਹ ਬੇਹੱਦ ਹਾਨੀਕਾਰਕ ਸਿੱਧ ਹੋਵੇਗਾ। ਇਹ ਸ਼ਬਦ ਸਾਂਝਾ ਵਿਚਾਰ ਮੰਚ ਵਲੋਂ ਆਯੋਜਿਤ ਵਿਸ਼ੇਸ਼ ਬੈਠਕ ਦੌਰਾਨ ਨਵੇਂ ਚੁਣੇ ਸਰਪ੍ਰਸਤ ਸੰਦੀਪ ਲੱਕੀ ਨੇ ਕਹੇ।
ਉਨ੍ਹਾਂ ਕਿਹਾ ਕਿ ਉਕਤ ਮੰਚ ਨੌਜਵਾਨ ਪੀੜ੍ਹੀ ਨੂੰ ਧਰਮ, ਦੇਸ਼ ਤੇ ਮਹਾਪੁਰਸ਼ਾਂ ਨਾਲ ਸਬੰਧਤ ਜਾਣਕਾਰੀਆਂ ਦੇਣ ਦੇ ਨਾਲ-ਨਾਲ ਉਸ ਵਿਚ ਸਾਂਝੇਦਾਰੀ ਦੇਣ ਦਾ ਜੋ ਕੰਮ ਕਰ ਰਿਹਾ ਹੈ, ਉਹ ਸਮੇਂ ਦੀ ਲੋੜ ਹੈ।
ਪ੍ਰਧਾਨ ਮਨੋਹਰ ਲਾਲ ਮਹਾਜਨ ਨੇ ਕਿਹਾ ਕਿ ਜੇਕਰ ਹਰ ਭਾਰਤੀ ਇਹ ਸੋਚੇ ਕਿ ਮੈਂ ਸਮਾਜ ਨੂੰ ਕੀ ਦਿੱਤਾ? ਕੀ ਮੈਂ ਪਾਣੀ ਦੀ ਸਹੀ ਵਰਤੋਂ ਕੀਤੀ? ਕੀ ਮੈਂ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਯਤਨ ਕੀਤਾ? ਜੇਕਰ ਅਜਿਹੀ ਸੋਚ ਹਰ ਇਨਸਾਨ ਵਿਚ ਆ ਗਈ ਤਾਂ ਸਾਡਾ ਦੇਸ਼ ਮੁੜ ਵਿਸ਼ਵ ਦੀ ਅਗਵਾਈ ਕਰੇਗਾ?
ਸੁਮਿਤ ਕਾਲੀਆ ਨੇ ਕਿਹਾ ਕਿ ਸਾਂਝਾ ਵਿਚਾਰ ਮੰਚ ਦੇਸ਼ ਭਗਤਾਂ ਦੇ ਜਨਮ ਤੇ ਸ਼ਹੀਦੀ ਦਿਨ ਮਨਾ ਕੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਮਹਾਪੁਰਸ਼ਾਂ ਨਾਲ ਜੋੜਦਾ ਹੈ। ਬ੍ਰਿਜ ਪ੍ਰਭਾਕਰ ਨੇ ਕਿਹਾ ਕਿ ਦੇਸ਼ ਭਗਤਾਂ ਦੀ ਯਾਦ ਹੀ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਉਜਾਗਰ ਕਰਦੀ ਹੈ। ਅਨਿਲ ਕੁਮਾਰ ਸ਼ਰਮਾ, ਰਿਸ਼ੀ, ਕਮਲਜੀਤ ਮਹਿਤਾ, ਦਵਿੰਦਰ ਸਾਹਨੀ, ਅਸ਼ਵਨੀ ਸ਼ਰਮਾ (ਟੀਟੂ), ਤੇਜਿੰਦਰ ਸੰਨੀ ਨੇ ਵਿਚਾਰ ਪ੍ਰਗਟ ਕੀਤੇ। ਬੈਠਕ ਵਿਚ ਵਿਜੇ ਪੁਰੀ, ਹਰੀਸ਼ ਸ਼ਰਮਾ, ਮਹਿੰਦਰ ਮੋਹਨ ਬੇਰੀ, ਕੇਦਾਰ ਰਾਏ, ਗੁਲਸ਼ਨ ਸ਼ਾਰਦਾ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।
ਆਂਗਣਵਾੜੀ ਵਰਕਰਾਂ ਸਾੜਿਆ ਸੂਬਾ ਅਤੇ ਕੇਂਦਰ ਸਰਕਾਰ ਦਾ ਪੁਤਲਾ, ਕੀਤੀ ਨਾਅਰੇਬਾਜ਼ੀ
NEXT STORY