ਅਹਿਮਦਗੜ੍ਹ (ਪੁਰੀ, ਸਾਹਿਲ, ਇਰਫਾਨ)- ਸਰਕਾਰੀ ਗੋਦਾਮਾਂ ਵਿਚ ਰੱਖੀ ਗਈ ਕਣਕ 'ਤੇ ਪਾਣੀ ਛਿੜਕ ਕੇ ਵਜ਼ਨ ਵਧਾ ਕੇ ਰੇਲਵੇ ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਆਮ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਪਨਸਪ ਦੇ ਸਥਾਨਕ ਦਫ਼ਤਰ ਦੇ ਇਕ ਇੰਸਪੈਕਟਰ ਅਤੇ ਚੌਕੀਦਾਰ ਸਮੇਤ 4 ਵਿਅਕਤੀਆਂ ਵਿਰੁੱਧ ਸਥਾਨਕ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਇੰਸ. ਗੁਰਸ਼ਰਨਦੀਪ ਸਿੰਘ ਵਾਸੀ ਸੰਗਾਲੀ, ਚੌਕੀਦਾਰ ਵਰਿੰਦਰ ਸਿੰਘ ਵਾਸੀ ਦੁਲਮਾਂ ਪਿੰਡ, ਸ਼ਤਰੂਘਣ ਤੇ ਸੰਜੀਵ ਕੁਮਾਰ (ਦੋਵੇਂ ਵਾਸੀ ਧੂਰੀ) ਵਜੋਂ ਹੋਈ ਹੈ। ਵਰਿੰਦਰ ਸਿੰਘ ਤੇ ਸ਼ਤਰੂਘਣ ਕੋਲੋਂ ਗਿੱਲੀ ਕੀਤੀ ਕਣਕ ਦੀਆਂ ਤਿੰਨ ਬੋਰੀਆਂ, ਪਾਣੀ ਛਿੜਕਣ ਲਈ ਵਰਤੀ ਪਾਈਪ ਅਤੇ ਇੰਸ. ਗੁਰਸ਼ਰਨਦੀਪ ਸਿੰਘ ਦੀ ਗੱਡੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ
ਥਾਣੇਦਾਰ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਵਲੋਂ ਪਨਸਪ ਦੇ ਗੋਦਾਮਾਂ ਵਿਚੋਂ ਦੂਰ-ਦਰਾਢੇ ਕਣਕ ਢੋਣ ਲਈ ਸਪੈਸ਼ਲ ਮਾਲ ਗੱਡੀ ਲੱਗਣ ਤੋਂ ਇਕ ਦਿਨ ਪਹਿਲਾਂ ਪਾਣੀ ਛਿੜਕ ਕੇ ਕਣਕ ਦਾ ਵਜ਼ਨ ਵਧਾਇਆ ਜਾਂਦਾ ਸੀ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ ਜਾਨਵਰਾਂ ਨੂੰ ਖਾਣਾ ਖਿਲਾਉਣ ਤੋਂ ਰੋਕਿਆ, ਫ਼ਿਰ ਮਾਸੂਮ ਬੇਜ਼ੁਬਾਨ ਦੇ ਸਿਰ 'ਚ ਡੰਡਾ ਮਾਰ ਉਤਾਰਿਆ ਮੌਤ ਦੇ ਘਾਟ
NEXT STORY