ਦਿੜ੍ਹਬਾ ਮੰਡੀ (ਅਜੈ)- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਰੋਗਲਾ ਵਿਖੇ ਬੀਤੀ ਸ਼ਾਮ ਡ੍ਰੇਨ 'ਤੇ ਬਣ ਰਹੇ ਪੁਲ ਨੇੜੇ ਇਕ ਵਰਨਾ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ’ਚ ਸਵਾਰ ਪਿੰਡ ਰੋਗਲਾ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਰੋਗਲਾ ਵਾਸੀ ਲਾਡੀ ਸਿੰਘ (20) ਪੁੱਤਰ ਮਿੱਠੂ ਸਿੰਘ ਅਤੇ ਜਤਿੰਦਰ ਸਿੰਘ (24) ਪੁੱਤਰ ਸਵ. ਗੁਰਤੇਜ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਆਂਡੇ ਲੈਣ ਆਇਆਂ ਨੇ ਪੈਸੇ ਦੇਣ ਵੇਲੇ ਭਜਾ ਲਈ ਗੱਡੀ, ਗ਼ਰੀਬ ਦੁਕਾਨਦਾਰ ਨੇ ਸਾਰੀ ਰਾਤ ਨਹੀਂ ਖਾਧੀ ਰੋਟੀ
ਮ੍ਰਿਤਕ ਲਾਡੀ ਸਿੰਘ ਦੇ ਪਿਤਾ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਉਸ ਦੇ ਵਿਦੇਸ਼ ਗਏ ਪੁੱਤਰ ਦਾ ਜਨਮ ਦਿਨ ਮਨਾ ਰਹੇ ਸੀ ਅਤੇ ਘਰ ਅੰਦਰ ਖੁਸ਼ੀ ਦਾ ਮਾਹੌਲ ਸੀ। ਇਸ ਦੌਰਾਨ ਲਾਡੀ ਸਿੰਘ ਅਤੇ ਜਤਿੰਦਰ ਸਿੰਘ ਦਿੜ੍ਹਬਾ ਸ਼ਹਿਰ ਵਿਖੇ ਕੋਈ ਸਾਮਾਨ ਲੈਣ ਲਈ ਗਏ ਸੀ।
ਦਿੜ੍ਹਬਾ ਤੋਂ ਵਾਪਸ ਆਉਂਦੇ ਸਮੇਂ ਪਿੰਡ ਰੋਗਲਾ ਨੇੜੇ ਬਣ ਰਹੇ ਡਰੇਨ ਦੇ ਪੁਲ ਦੇ ਨੇੜੇ ਪਹੁੰਚਦੇ ਹੀ ਉਨ੍ਹਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਖਤਾਨਾਂ ’ਚ ਲੱਗੇ ਦਰੱਖਤ ਨਾਲ ਜਾ ਟਕਰਾਈ ਤੇ ਉਨ੍ਹਾਂ ਦੋਵਾਂਂ ਦੀ ਦਰਦਨਾਕ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਸਟਲ 'ਚ ਖੁਦਾਈ ਕਰਦੇ ਸਮੇਂ ਮਿੱਟੀ ਹੇਠ ਦੱਬ ਗਏ ਮਜ਼ਦੂਰ, 1 ਦੀ ਹੋਈ ਦਰਦਨਾਕ ਮੌਤ
NEXT STORY