ਸੁਲਤਾਨਪੁਰ ਲੋਧੀ (ਧੀਰ)-ਨਕਲੀ ਅਤੇ ਮਿਲਾਵਟੀ ਦੁੱਧ ਦੇ ਕਾਰੋਬਾਰੀ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ’ਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਵਿਕਰੀ ਹੁੰਦੀ ਹੈ, ਜਿਸ 'ਚੋਂ 50 ਕਰੋੜ ਲੀਟਰ ਮਿਲਾਵਟੀ ਤੇ ਨਕਲੀ ਹੋਣ ਦਾ ਖ਼ਦਸ਼ਾ ਹੈ। ਏਧਰ 6 ਕਰੋੜ ਲੀਟਰ ਡੱਬਾ ਬੰਦ ਦੁੱਧ ਲੋਕ ਰੋਜ਼ਾਨਾ ਪੀਂਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਲਾਵਟੀ ਅਤੇ ਨਕਲੀ ਦੁੱਧ ਦੇ ਕਾਰੋਬਾਰ ਨੂੰ ਨਾ ਰੋਕਿਆ ਗਿਆ ਤਾਂ ਭਾਰਤੀ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਪੀੜਤ ਹੋ ਜਾਣਗੇ।
ਇਹ ਵੀ ਪੜ੍ਹੋ- ਪੰਜਾਬ: ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਮਾਲਕਾਂ ਨੂੰ ਰਹਿਣਾ ਹੋਵੇਗਾ ਚੌਕਸ ! ਹੁਣ ਸ਼ਰਾਬ ਦੀ ਖਪਤ ਦੱਸੇਗੀ...
ਜਾਣਕਾਰੀ ਅਨੁਸਾਰ ਪੰਜਾਬ ਅੰਦਰ 25 ਲੱਖ ਗਊਆਂ ਅਤੇ 40 ਲੱਖ ਮੱਝਾਂ ਹੋਣ ਦੇ ਸਰਕਾਰੀ ਅੰਕੜੇ ਹਨ ਪਰ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਦੱਸੀ ਜਾ ਰਹੀ ਹੈ। ਪੰਜਾਬ ਅੰਦਰ ਰੋਜ਼ਾਨਾ 16 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ। ਸੂਬੇ ਅੰਦਰ ਦੁੱਧ ਦੇ ਕੁੱਲ ਉਤਪਾਦਨ ਦਾ 60 ਫ਼ੀਸਦੀ ਹਿੱਸਾ ਲੋਕਾਂ ਦੁਆਰਾ ਵਰਤ ਲਿਆ ਜਾਂਦਾ ਹੈ ਅਤੇ 40 ਫ਼ੀਸਦੀ ਦੁੱਧ ਮੱਖਣ, ਦਹੀਂ, ਪਨੀਰ, ਸੁੱਕਾ ਦੁੱਧ, ਡੱਬਾ ਬੰਦ ਦੁੱਧ ਬਣਾਉਣ ਲਈ ਵਰਤਿਆ ਜਾਂਦਾ ਹੈ। ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਕਰਵਾਏ ਗਏ ਇਕ ਸਰਵੇ ਅਨੁਸਾਰ ਸੂਬੇ 'ਚ ਦੁੱਧ ਦੇ 37 ਫ਼ੀਸਦੀ ਨਮੂਨੇ ਜਾਂਚ ਦੌਰਾਨ ਫੇਲ ਪਾਏ ਗਏ ਸਨ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ: EVM 'ਚ ਕੈਦ ਹੋਈ 15 ਉਮੀਦਵਾਰਾਂ ਦੀ ਕਿਸਮਤ, 14 ਨੂੰ ਖੁੱਲ੍ਹੇਗਾ 'ਚੋਣ ਪਿਟਾਰਾ'
ਪਤਾ ਲੱਗਾ ਹੈ ਕਿ ਜ਼ਿਆਦਾ ਮੁਨਾਫ਼ੇ ਦੀ ਆਸ ’ਚ ਸ਼ਹਿਰਾਂ ਸਮੇਤ ਪਿੰਡਾਂ ’ਚ ਵੀ ਦੁੱਧ ਵੇਚਣ ਵਾਲੇ ਡੇਅਰੀ ਸੰਚਾਲਕ ਦੁੱਧ ਨੂੰ ਅਰਾਰੋਟ, ਰੰਗ, ਕੱਪੜੇ ਧੋਣ ਵਾਲੇ ਪਾਊਡਰ, ਗਲੂਕੋਜ਼ ਅਤੇ ਮਿਲਕ ਪਾਊਡਰ ਨਾਲ ਦੁੱਧ ਤਿਆਰ ਕਰਕੇ ਮਨੁੱਖੀ ਸਿਹਤ ਨਾਲ ਖੇਡ ਰਹੇ ਹਨ। ਨਕਲੀ ਦੁੱਧ ਦੀ ਵਧਦੀ ਵਿਕਰੀ ਕਾਰਨ ਅਸਲੀ ਦੁੱਧ ਉਦਪਾਦਕ ਕਿਸਾਨਾਂ ਨੂੰ ਪੂਰਾ ਰੇਟ ਨਹੀਂ ਮਿਲਦਾ ਹੈ। ਇਸੇ ਕਾਰਨ ਪਿੰਡਾਂ ’ਚ ਲੋਕ ਪਸ਼ੂਆਂ ਨੂੰ ਵੇਚ ਰਹੇ ਹਨ ਤੇ ਨਕਲੀ ਦੁੱਧ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ। ਨਕਲੀ ਦੁੱਧ ਦੀ ਵਧਦੀ ਵਰਤੋਂ ਕਾਰਨ ਲੋਕ ਕੈਂਸਰ, ਸ਼ੂਗਰ, ਬੀ. ਪੀ. ਦਾ ਵੱਧਣਾ, ਡਿਪਰੈਸ਼ਨ, ਥਾਇਰਾਇਡ, ਬੇਚੈਨੀ ਤੇ ਪੇਟ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਕੈਬਨਿਟ ਮੰਤਰੀ ਮੁੰਡੀਆਂ ਨੇ 278 ਲੱਖ ਤੋਂ ਜ਼ਿਆਦਾ ਦੇ ਸੜਕੀ ਢਾਂਚਾ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
NEXT STORY