ਇੰਦੌਰਾ, (ਅਜ਼ੀਜ਼)– ਹਿਮਾਚਲ ਦੀ ਇੰਦੌਰਾ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਨੰਗਲਭੂਰ ’ਚ ਬੀ. ਐੱਸ. ਐੱਫ. ਦੀ ਵਰਦੀ ’ਚ ਨਜ਼ਰ ਆਏ 3 ਅਣਪਛਾਤੇ ਕਥਿਤ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਕੱਲ ਤਕ ਸ਼ੱਕੀ ਮੰਨਿਆ ਜਾ ਰਿਹਾ ਸੀ, ਉਹ ਅਸਲ ’ਚ ਬੀ. ਐੱਸ. ਐੱਫ. ਦੇ ਜਵਾਨ ਨਿਕਲੇ।
ਇਸ ਬਾਰੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਬੀ. ਐੱਸ. ਐੱਫ. ਦੀ 127 ਬਟਾਲੀਅਨ ਦੇ ਜਵਾਨਾਂ ਵਜੋਂ ਹੋਈ ਹੈ। ਕਸ਼ਮੀਰ ਫਰੰਟੀਅਰ ਗਰੁੱਪ ’ਚ ਇਕ ਸੁਨੇਹਾ ਪ੍ਰਾਪਤ ਹੋਇਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਜਿਹੜੇ 3 ਵਿਅਕਤੀ ਕੌਮੀ ਰਾਜਮਾਰਗ-44 (ਜੰਮੂ-ਪਠਾਨਕੋਟ-ਜਲੰਧਰ) ’ਤੇ ਸਥਿਤ ਨੰਗਲਭੂਰ ਵਿਚ ਰੁਕੇ ਸਨ ਅਤੇ ਜਿਨ੍ਹਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ, ਉਨ੍ਹਾਂ ਵਿਚੋਂ ਇਕ ਦਾਰਮਿਕੀ ਜੇਮਸ ਤੇ ਦੂਜਾ ਅਮੀਨੁਲ ਇਸਲਾਮ ਹੈ, ਜੋ 15 ਦਿਨਾਂ ਦੀ ਛੁੱਟੀ ’ਤੇ ਹਨ, ਜਦੋਂਕਿ ਤੀਜਾ ਵਿਅਕਤੀ ਅਚਲ ਸ਼ਰਮਾ ਹੈ, ਜੋ 27 ਦਿਨਾਂ ਦੀ ਕਮਾਈ ਛੁੱਟੀ ’ਤੇ ਹੈ। ਤਿੰਨੋਂ ਇਕ ਸਿਵਲ ਵਾਹਨ ਕਿਰਾਏ ’ਤੇ ਲੈ ਕੇ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨੰਗਲਪੁਰ ਇਲਾਕੇ ਵਿਚ ਤਿੰਨੇ ਸ਼ੱਕੀਆਂ ਨੂੰ ਦੇਖਿਆ ਗਿਆ ਸੀ। ਇਹ ਤਿੰਨੇ ਸ਼ੱਕੀ ਫੌਜ ਦੀ ਵਰਦੀ ਵਿਚ ਸਨ। ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਇਹ 29-30 ਜੂਨ ਨੂੰ ਖਿੱਚੀਆਂ ਦੱਸੀਆਂ ਜਾ ਰਹੀਆਂ ਹਨ। ਤਸਵੀਰਾਂ ਵਿਚ ਫੌਜ ਦੀ ਵਰਦੀ ਪਹਿਨੀ ਤਿੰਨੇ ਸ਼ੱਕੀ ਵਿਅਕਤੀ ਇਕ ਦੁਕਾਨ 'ਤੇ ਜੂਸ ਪੀਂਦੇ ਨਜ਼ਰ ਆ ਰਹੇ ਹਨ।
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ੀਤਲ ਅੰਗੁਰਾਲ ਦੇ ਗੰਭੀਰ ਦੋਸ਼ਾਂ 'ਤੇ ਸਰਕਾਰ 'ਤੇ ਚੁੱਕੇ ਸਵਾਲ
NEXT STORY