ਲੁਧਿਆਣਾ (ਰਿਸ਼ੀ): ਕੈਨੇਡਾ ਜਾਣ ਦਾ ਸੁਫ਼ਨਾ ਵੇਖ ਕੇ ਪੰਜਾਬ ਦੇ 24 ਸਾਲਾ ਮੁੰਡੇ ਨੇ ਕੁੜੀ ਨਾਲ ਵਿਆਹ ਕਰਵਾ ਲਿਆ, ਤਾਂ ਜੋ ਉਹ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਜਾਵੇਗੀ। ਇਸ ਚੱਕਰ ਵਿਚ ਨੌਜਵਾਨ ਨੇ ਉਸ 'ਤੇ 38 ਲੱਖ ਰੁਪਏ ਵੀ ਖਰਚ ਦਿੱਤੇ। ਪਰ ਹੁਣ ਪੁਲਸ ਨੂੰ ਠੱਗੀ ਦੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਜਾੰਚ ਮਗਰੋਂ ਮੁਲਜ਼ਮ ਕੁੜੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧਾਰਾ 406, 420, 120-ਬੀ ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਚਿੱਟੇ ਬਦਲੇ ਜਿਸਮ ਦੀ ਡੀਲ ਕਰ ਰਹੀ ਸੀ ਔਰਤ! ਨਹੀਂ ਮੰਨੇ ਮੁੰਡੇ ਤਾਂ...
ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਮੁਤਾਬਕ ਮੁਲਜ਼ਮਾਂ ਦੀ ਪਛਾਣ ਮੇਘਨਾ ਅਤੇ ਉਸ ਦੇ ਪਿਤਾ ਨਰਿੰਦਰ ਕੁਮਾਰ ਅਤੇ ਮਾਂ ਨੀਸ਼ੂ ਵਾਸੀ ਜ਼ੀਰਾ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਸ ਨੂੰ 18 ਦਸੰਬਰ 2023 ਨੂੰ ਦਿੱਤੀ ਸ਼ਿਕਾਇਤ ਵਿਚ ਤੀਰਥ ਰਾਮ ਵਾਸੀ ਸਤਜੋਤ ਨਗਰ, ਧਾਂਦਰਾ ਰੋਡ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਚਲਦਿਆਂ ਪਹਿਲਾਂ ਉਸ ਦੇ ਮੁੰਡੇ ਨੂੰ ਨਾਲ ਵਿਦੇਸ਼ ਲੈ ਜੈਣ ਦੇ ਸੁਫ਼ਨੇ ਦਿਖਾ ਕੇ ਵਿਆਹ ਕਰਵਾਇਆ, ਪਰ ਕੈਨੇਡਾ ਜਾ ਕੇ ਕੁੜੀ ਨੇ ਮੁੰਡੇ ਨੂੰ ਆਪਣੇ ਕੋਲ ਨਹੀਂ ਬੁਲਾਇਆ। ਧੋਖਾਧੜੀ ਹੋਣ 'ਤੇ ਇਨਸਾਫ਼ ਲਈ ਪੁਲਸ ਨੇ ਲਿਖਤੀ ਸ਼ਿਕਾਇਤ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਨੇ ਨਸ਼ੇ 'ਚ ਟੁੰਨ ਫੜੇ ਪੁਲਸ ਵਾਲੇ, ਅਗਿਓਂ ਕਹਿੰਦੇ- "ਬੇਅਦਬੀ ਦੀ ਜਾਂਚ ਲਈ ਲੱਗੀ ਹੈ ਡਿਊਟੀ"(ਵੀਡੀਓ)
ਫੇਸਬੁੱਕ 'ਤੇ ਹੋਈ ਸੀ ਜਾਣ-ਪਛਾਣ
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦੀ ਉਕਤ ਕੁੜੀ ਨਾਲ ਫੇਸਬੁੱਕ 'ਤੇ ਜਾਣ ਪਛਾਣ ਹੋਈ ਸੀ। ਇਸ ਦੌਰਾਨ ਕੁੜੀ ਨੇ ਵਿਦੇਸ਼ ਜਾਣ ਦੀ ਗੱਲ ਕੀਤੀ ਅਤੇ ਦੱਸਿਆ ਕਿ ਉਸ ਨੇ ਆਈਲੈਟਸ ਕੀਤੀ ਹੋਈ ਹੈ। ਫ਼ਿਰ ਉਸ ਨੇ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਕੇ ਠੱਗੀ ਮਾਰ ਲਈ ਤੇ ਹੁਣ ਕੈਨੇਡਾ ਜਾ ਕੇ ਉਨ੍ਹਾਂ ਦੇ ਮੁੰਡੇ ਨੂੰ ਉੱਥੇ ਨਹੀਂ ਬੁਲਾ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲ ਹੇਠਾਂ ਖੜ੍ਹੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
NEXT STORY