ਬਠਿੰਡਾ (ਵਰਮਾ) - ਨਸ਼ੇੜੀ ਪਤੀ, ਆਰਥਿਕ ਤੰਗੀ ਅਤੇ ਪਰਿਵਾਰਕ ਮੈਂਬਰਾਂ ਤੋਂ ਪ੍ਰੇਸ਼ਾਨ ਇਕ ਜਨਾਨੀ ਵਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਨਾਨੀ ਨੂੰ ਨਹਿਰ ’ਚ ਛਾਲ ਮਾਰਦਿਆਂ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਉਸਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਭਰਤੀ ਕਰਵਾ ਦਿੱਤਾ। ਫਿਲਹਾਲ ਜਨਾਨੀ ਦੀ ਹਾਲਤ ਠੀਕ ਹੈ। ਇਸ ਮਾਮਲੇ ਦੀ ਜਾਣਕਾਰੀ ਪੁਲਸ ਅਤੇ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’
ਸਿਵਲ ਹਸਪਤਾਲ ’ਚ ਦਾਖਲ 23 ਸਾਲਾ ਜਨਾਨੀ ਮਨਕਿਰਨ ਪਤਨੀ ਜਸਪ੍ਰੀਤ ਸਿੰਘ ਵਾਸੀ ਕਮਲਾ ਨਹਿਰੂ ਕਾਲੋਨੀ ਬਠਿੰਡਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਸਦੀ ਮਾਂ ਦੇ ਹਾਰਟ ਦੀ ਸਰਜਰੀ ਹੋਈ ਹੈ। ਇਸ ਦੇ ਲਈ ਉਸਨੇ ਕਈ ਲੋਕਾਂ ਕੋਲੋਂ ਉਧਾਰੇ ਪੈਸੇ ਲਈ ਸਨ। ਉਸਦਾ ਪਤੀ ਨਸ਼ੇ ਕਰਨ ਦਾ ਆਦਿ ਹੈ, ਜਿਸ ਕਾਰਨ ਉਸ ’ਤੇ ਪਰਿਵਾਰ ਪਾਲਣ ਦੀ ਵੀ ਜ਼ਿੰਮੇਵਾਰੀ ਹੈ। ਪਰਿਵਾਰ ਦੇ ਖ਼ਰਚੇ ਅਤੇ ਮਾਂ ਦੇ ਇਲਾਜ ਦੇ ਖਰਚੇ ਕਾਰਨ ਉਸਦੀ ਆਰਥਿਕ ਸਥਿਤੀ ਕਾਫ਼ੀ ਖ਼ਰਾਬ ਹੋ ਗਈ ਅਤੇ ਉਸਦੀ ਪੰਜ ਸਾਲ ਦੀ ਧੀ ਵੀ ਹੈ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਉਸ ਨੇ ਦੱਸਿਆ ਕਿ ਮਾਂ ਦੇ ਇਲਾਜ ’ਚ ਹਰ ਮਹੀਨੇ 10 ਹਜ਼ਾਰ ਦਾ ਖ਼ਰਚਾ ਆ ਰਿਹਾ ਹੈ। ਉਸਦੇ ਪਤੀ ਨੂੰ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾਇਆ ਗਿਆ ਹੈ, ਜਿਸਦੇ ਇਲਾਜ ਦਾ ਵੀ ਖ਼ਰਚਾ ਆ ਰਿਹਾ ਹੈ। ਉਹ ਘਰ ’ਚ ਇਕੱਲੀ ਜਨਾਨੀ ਹੋਣ ਕਾਰਨ ਕਰਜ਼ਦਾਰ ਹੋ ਗਈ ਹੈ। ਕਰਜ਼ਦਾਰ ਉਸਨੂੰ ਰੋਜ਼ ਪ੍ਰੇਸ਼ਾਨ ਕਰਦੇ ਹਨ, ਜਿਸ ਕਰ ਕੇ ਉਸ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕਿ ਅੱਜ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ -ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ
ਡਾਕਟਰ ਜੋੜੇ ਦਾ ਸ਼ਰਮਨਾਕ ਕਾਰਾ : ਡਿਲੀਵਰੀ ’ਚ ਵਰਤੀ ਲਾਪ੍ਰਵਾਹੀ, ਨਵਜੰਮੇ ਬੱਚੇ ਦੀ ਹੋਈ ਮੌਤ
NEXT STORY