ਨਵਾਂਸ਼ਹਿਰ, (ਤ੍ਰਿਪਾਠੀ)- ਵਿਆਹੁਤਾ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੇ ਤੁਰੰਤ ਬਾਅਦ ਵਿਆਹੁਤਾ ਦੇ ਪਤੀ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਿੱਕੀ (25) ਪੁੱਤਰ ਮੁਖਤਿਆਰ ਵਾਸੀ ਖਾਰਾ ਖੂਹ ਦਾ ਵਿਆਹ ਕਪੂਰਥਲਾ ਵਾਸੀ ਪੂਨਮ ਘਈ ਨਾਲ ਕਰੀਬ 5-6 ਮਹੀਨੇ ਪਹਿਲਾਂ ਹੋਇਆ ਸੀ। ਰਿੱਕੀ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਘਰ-ਘਰ ਕੂੜਾ ਚੁੱਕਣ ਦੇ ਨਿੱਜੀ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਇੰਚਾਰਜ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਰਿੱਕੀ ਨਗਰ ਕੌਂਸਲ 'ਚ ਆਪਣੀ ਹਾਜ਼ਰੀ ਲਾਉਣ ਲਈ ਗਿਆ ਸੀ। ਜਦੋਂ ਕਰੀਬ 7 ਵਜੇ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ ਪੂਨਮ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ, ਜਿਸ ਦੀ ਆਵਾਜ਼ ਆਉਣ 'ਤੇ ਰਿੱਕੀ ਨੇ ਕਿਸੇ ਤਰ੍ਹਾਂ ਨਾਲ ਧੱਕਾ ਦੇ ਕੇ ਅੰਦਰ ਤੋਂ ਲੱਗੀ ਕੁੰਡੀ ਨੂੰ ਤੋੜਿਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਪੂਨਮ ਪੱਖੇ ਦੇ ਨਾਲ ਲਟਕ ਰਹੀ ਸੀ। ਉਸ ਸਮੇਂ ਉਸ ਦੇ ਸਾਹ ਚੱਲ ਰਹੇ ਸੀ। ਰਿੱਕੀ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਪੂਨਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਿਆ ਜਾਂਦਾ ਹੈ ਰਿੱਕੀ ਉਕਤ ਹਾਦਸੇ ਕਾਰਨ ਆਪਣਾ ਮਾਨਸਿਕ ਸੰਤੁਲਨ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਬੇਚੈਨੀ 'ਚ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਘਰ ਦੇ ਉਤੇ ਹੀ ਰਹਿਣ ਵਾਲੇ ਰਿੱਕੀ ਦੇ ਮਾਪਿਆਂ ਨੂੰ ਉਕਤ ਘਟਨਾ ਦੀ ਜਾਣਕਾਰੀ ਜਦੋਂ ਤੱਕ ਮਿਲੀ, ਉਦੋਂ ਤੱਕ ਘਰ ਦੇ ਦੋਵਾਂ ਮੈਂਬਰਾਂ ਦੀ ਜੀਵਨ ਲੀਲਾ ਖਤਮ ਹੋ ਚੁੱਕੀ ਸੀ ।
ਹੁਣ ਨਵੇਂ ਲਾਇਸੈਂਸ ਬਣਾਉਣ ਤੇ ਰੀਨਿਊ ਕਰਨ ਤੋਂ ਪਹਿਲਾਂ ਹੋਵੇਗਾ ਡੋਪ ਟੈਸਟ
NEXT STORY