ਨਾਭਾ (ਭੁਪਿੰਦਰ ਭੂਪਾ) - ਥਾਣਾ ਸਦਰ ਨਾਭਾ ਵਿਖੇ ਜੁਗਰਾਜ ਖਾਂ ਪੁੱਤਰ ਜਲਾਲਦੀਨ ਵਾਸੀ ਪਿੰਡ ਤਾਜੋਕੇ ਤਹਿਸੀਲ ਤਪਾ ਮੰਡੀ ਨੇ ਅਨਵਰ ਖਾਂ ਪੁੱਤਰ ਬਾਬੂ ਖਾਂ ਵਾਸੀ ਪਿੰਡ ਕਕਰਾਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਉਸ ਦੀ ਲੜਕੀ ਸ਼ਹਿਨਾਜ਼ (35) ਜੋ ਕਿ ਉਸ ਨਾਲ ਵਿਆਹੀ ਹੋਈ ਸੀ, ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਦਾ ਪਹਿਲਾ ਵਿਆਹ ਪਿੰਡ ਹਰੀਗੜ੍ਹ ਦੇ ਵਾਸੀ ਸਿਕੰਦਰ ਖਾਂ ਪੁੱਤਰ ਮੱਘਰ ਖਾਂ ਨਾਲ ਹੋਇਆ ਸੀ। ਉਸ ਦੀ ਮੌਤ ਤੋਂ ਬਾਅਦ ਦੁਬਾਰਾ ਵਿਆਹ ਅਨਵਰ ਖਾਂ ਨਾਲ ਕਰ ਦਿੱਤਾ ਸੀ ਪਰ ਉਹ ਬੱਚਿਆਂ ਸਮੇਤ ਆਪਣੇ ਪੁਰਾਣੇ ਪਿੰਡ ਹਰੀਗੜ੍ਹ ਹੀ ਰਹਿੰਦੀ ਸੀ। ਇਸ ਕਾਰਨ ਪਤੀ-ਪਤਨੀ ਵਿਚਕਾਰ ਲੜਾਈ ਰਹਿੰਦੀ ਸੀ। ਅਨਵਰ ਆਪਣੀ ਪਤਨੀ ਦੇ ਚਰਿੱਤਰ 'ਤੇ ਵੀ ਸ਼ੱਕ ਕਰਦਾ ਸੀ। ਦੋਸ਼ੀ ਆਪਣੀ ਪਤਨੀ ਸ਼ਹਿਨਾਜ਼ ਨੂੰ 28 ਅਕਤੂਬਰ 2017 ਨੂੰ ਕਿਤੇ ਲੈ ਗਿਆ ਅਤੇ ਘਰ ਵਾਪਸ ਨਹੀਂ ਆਇਆ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ: ਅਵਤਾਰ ਕੈਂਥ
NEXT STORY