ਫਿਰੋਜ਼ਪੁਰ (ਕੁਮਾਰ, ਪਰਮਜੀਤ, ਆਨੰਦ)– ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਅਤੇ ਬੀ. ਐੱਸ. ਐੱਫ. ਦੀ ਮਦਦ ਨਾਲ ਸਰਚ ਦੌਰਾਨ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ 5 ਕਿੱਲੋ 562 ਗ੍ਰਾਮ ਹੈਰੋਇਨ ਦੇ 10 ਪੈਕੇਟ ਬਰਾਮਦ ਕੀਤੇ ਹਨ, ਜਦ ਕਿ ਪੈਕੇਟ ਚੁੱਕ ਕੇ ਲਿਜਾਣ ਲਈ ਆਏ 2 ਨਸ਼ਾ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਸਰਹੱਦੀ ਪਿੰਡ ਪੱਲੇ ਮੇਘਾ ਤੋਂ ਪਿੰਡ ਭੰਬਾ ਸਿੰਘ ਵਾਲਾ ਰੋਡ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਅਚਾਨਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦਾ ਪਿੱਛਾ ਕਰਦੇ ਹੋਏ ਉਹ ਢਾਣੀਆਂ ਵੱਲ ਲਿੰਕ ਰੋਡ ’ਤੇ ਚਲਦੇ ਗਏ, ਜਿਥੇ ਥੋੜੀ ਦੂਰੀ ’ਤੇ ਪੁਲਸ ਪਾਰਟੀ ਨੇ 2 ਵਿਅਕਤੀਆਂ ਨੂੰ ਦੇਖਿਆ, ਜਿਨ੍ਹਾਂ ਦੇ ਮੋਬਾਈਲ ਫੋਨ ਚੱਲਦੇ ਹੋਣ ਕਾਰਨ ਪੁਲਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ’ਚ ਕਾਮਯਾਬ ਹੋ ਗਏ।
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਇੰਸਪੈਕਟਰ ਮੋਹਿਤ ਨੇ ਬੀ. ਐੱਸ. ਐੱਫ. ਜਵਾਨਾਂ ਦੀ ਮਦਦ ਨਾਲ ਇਲਾਕੇ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ, ਜਿਥੇ ਉਨ੍ਹਾਂ ਨੂੰ ਇਕ ਪਾਰਸਲ ਮਿਲਿਆ, ਜਿਸ ’ਚੋਂ ਕੁੱਲ 10 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ 5 ਕਿਲੋ 562 ਗ੍ਰਾਮ ਸੀ। ਫੜੀ ਗਈ ਹੈਰੋਇਨ ਦੇ ਸਬੰਧੀ ਥਾਣਾ ਸਦਰ ਫਿਰੋਜ਼ਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਜਲੰਧਰ ਦੇ DDPO 'ਤੇ ਡਿੱਗੀ ਗਾਜ! ਪੰਜਾਬ SC ਕਮਿਸ਼ਨ ਨੇ ਕੀਤਾ ਤਲਬ
NEXT STORY