ਫਰੀਦਕੋਟ (ਜਗਤਾਰ) - ਕਰਫਿਊ ਜਾਰੀ ਹੋਣ ਦੇ ਬਾਵਜੂਦ ਫਰੀਦਕੋਟ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਫਰੀਦਕੋਟ ਦੇ ਫਿਰੋਜ਼ਪੁਰ ਰੋਡ ’ਤੇ ਇਕ ਬਜ਼ੁਰਗ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਮਗਰੋਂ ਫਾਹਾ ਲੈ ਲਿਆ। ਬਜ਼ੁਰਗ ਜੋੜੇ ਦੀ ਮੌਤ ਦਾ ਪਤਾ ਲੱਗਣ ’ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਤਣਾਅ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ’ਚ ਪੁੱਜੇ ਪੁਲਸ ਅਧਿਕਾਰੀਆਂ ਨੇ ਦੋਵੇਂ ਬਜ਼ੁਰਗਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੜ੍ਹੋ ਇਹ ਖਬਰ ਵੀ - ਹੈਵਾਨੀਅਤ : ਖਰੀਦਦਾਰ ਨਾ ਮਿਲਣ ਕਰਕੇ ਕਤਲ ਕਰ ਨਹਿਰ ’ਚ ਸੁੱਟ ਦਿੱਤਾ ਸੀ ਮਾਸੂਮ
ਪੜ੍ਹੋ ਇਹ ਖਬਰ ਵੀ - ਸੁੱਤੇ ਪਏ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਕਤਲ
ਪੜ੍ਹੋ ਇਹ ਖਬਰ ਵੀ - ਸੁਲਝੀ ਅੰਨ੍ਹੇ ਕਤਲ ਦੀ ਗੁੱਥੀ : ਕਲਯੁਗੀ ਭੈਣ ਨੇ ਪ੍ਰੇਮੀ ਨਾਲ ਮਿਲ ਕੀਤਾ ਸਕੇ ਭਰਾ ਦਾ ਕਤਲ
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਐੱਸ.ਪੀ. ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ 70 ਸਾਲਾ ਬਜ਼ੁਰਗ ਮਿਸਟਰੀ ਦਾ ਕੰਮ ਕਰਦਾ ਸੀ। ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਦਾ ਕੁਹਾੜਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਤਲ ਲਈ ਵਰਤੀ ਕੁਹਾੜੀ ਨੂੰ ਅਤੇ ਲਾਸ਼ ਕੋਲ ਬਰਾਮਦ ਹੋਏ ਸੁਸਾਇਡ ਨੋਟ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
ਪੜ੍ਹੋ ਇਹ ਖਬਰ ਵੀ - ਕੋਟਕਪੂਰਾ ਨੇੜੇ ਮਿਲੀ ਨੌਜਵਾਨ ਦੀ ਲਾਸ਼, ਕਤਲ ਕੀਤੇ ਜਾਣ ਦਾ ਖਦਸ਼ਾ
ਪੁਲਸ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੀ ਕਾਰਣ ਹਨ ? ਉਮਰ ਦੇ ਇਸ ਪੜਾਅ 'ਤੇ ਆ ਕੇ ਬਜ਼ੁਰਗ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ? ਇਸਦਾ ਪਤਾ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕਰਫਿਊ ਕਰਕੇ ਜਿਥੇ ਪੂਰੇ ਪੰਜਾਬ 'ਚ ਸੰਨਾਟਾ ਪਸਰਿਆ ਹੋਇਆ ਹੈ, ਉਥੇ ਹੀ ਚੱਪੇ-ਚੱਪੇ 'ਤੇ ਵੱਡੀ ਮਾਤਰਾ ’ਚ ਪੁਲਸ ਵੀ ਤਾਇਨਾਤ ਕੀਤੀ ਗਈ ਹੈ।
ਚੰਡੀਗੜ੍ਹ : ਸੀ. ਟੀ. ਯੂ. ਦੀਆਂ ਬੱਸਾਂ 'ਚ ਵੇਚੇ ਗਏ ਆਲੂ-ਪਿਆਜ, ਲੋਕਾਂ ਨੇ ਬਣਾਈ ਰੱਖੀ ਦੂਰੀ
NEXT STORY