ਮੀਆਵਿੰਡ (ਖਹਿਰਾ, ਗਿੱਲ) - ਨੇੜਲੇ ਪਿੰਡ ਵੜਿੰਗ ਸੂਬਾ ਸਿੰਘ ਤੋਂ ਬੁੱਧਵਾਰ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਚਾਰ ਘੰਟੇ ਦੀ ਜੱਦੋਂ ਜ਼ਹਿਦ ਤੋਂ ਬਾਅਦ ਇਕ ਜੰਗਲੀ ਸਾਂਭਰ ਨੂੰ ਕਾਬੂ ਕੀਤਾ ਗਿਆ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੱਤਾ ਲੱਗਾ ਕੇ ਪਿੰਡ ਵੜਿੰਗ ਸੂਬਾ ਸਿੰਘ ਦੇ ਛੱਪੜ 'ਚ ਇੱਕ ਜੰਗਲੀ ਸਾਂਭਰ ਆ ਗਿਆ ਹੈ। ਉਨ੍ਹਾਂ ਵੱਲੋਂ ਰੇਜ਼ ਅਫਸਰ ਰਣਧੀਰ ਸਿੰਘ ਰੰਧਾਵਾ ਅਤੇ ਚੌਕੀ ਖਡੂਰ ਸਾਹਿਬ ਦੀ ਪੁਲਸ ਨੇ ਮੌਕੇ ਤੇ ਜਾ ਕੇ 4 ਘੰਟੇ ਦੀ ਜੱਦੋਂ ਜਹਿਦ ਮਗਰੋ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕੇ ਇਹ ਸਾਂਭਰ ਮੰਡ ਖੇਤਰ 'ਚ ਜੰਗਲੀ ਖੇਤਰ ਤੋਂ ਰਾਤ ਸਮੇਂ ਚਾਰੇ ਦੀ ਭਾਲ 'ਚ ਨਿਕਦੇ ਹਨ ਪਰ ਰਸਤਾ ਭਟਕ ਜਾਣ ਕਰਕੇ ਰਿਹਾਇਸ਼ੀ ਇਲਾਕਿਆ 'ਚ ਆ ਜਾਂਦੇ ਹਨ। ਇਸਦਾ ਮੁੱਖ ਕਾਰਨ ਜੰਗਲ ਦੀ ਵਧ ਰਹੀ ਘਾਟ ਹੈ। ਵਰਨਣਯੋਗ ਹੈ ਕੇ ਬੀਤੇ ਦਿਨੀਂ ਵੀ•ਵਣ ਵਿਭਾਗ ਦੀ ਟੀਮ ਵੱਲੋਂ ਕਸਬਾ ਰਈਆ ਤੋਂ ਵੀ ਇਕ ਸਾਂਭਰ ਫੜਿਆ ਗਿਆ ਸੀ ਅਤੇ ਇਹ ਸਾਂਭਰ ਵਣ ਵਿਭਾਗ ਵੱਲੋਂ ਪਿੰਡ ਗਗੜੇਵਾਲ ਦੇ ਦਰਿਆ ਨਾਲ ਲਗਦੇ ਜੰਗਲੀ ਖੇਤਰ 'ਚ ਛੱਡ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਵਣ ਅਫਸਰ ਜਗਤਾਰ ਸਿੰਘ, ਰਣਬੀਰ ਸਿੰਘ ਗਾਰਡ, ਹਰਦੀਪ ਸਿੰਘ ਗਾਰਡ, ਏ. ਐੱਸ. ਆਈ ਅਮਰਜੀਤ ਸਿੰਘ ਚੌਕੀ ਇੰਚਾਰਜ਼, ਬਲਵਿੰਦਰ ਸਿੰਘ ਹਰਦੀਪ ਸਿੰਘ, ਜਸਪਾਲ ਸਿੰਘ ਆਦਿ ਮੌਜ਼ੂਦ ਸਨ।
500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇਕ ਨੌਜਵਾਨ ਕਾਬੂ
NEXT STORY