ਭਿੰਡੀ ਸੈਦਾਂ (ਗੁਰਜੰਟ) : ਹਿੰਦ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਡੱਗ-ਡੋਗਰ ਵਿਖੇ ਇਕ ਅਣਪਾਛਾਤੇ ਜੰਗਲੀ ਜਾਨਵਰ ਦਾ ਕੱਟਿਆ ਹੋਇਆ ਕੱਚਾ ਮਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪੁਲਸ ਪ੍ਰਸ਼ਾਸ਼ਨ ਨੇ ਮੌਕੇ ’ਤੇ ਪਹੁੰਚ ਕੇ ਕੱਚੇ ਮਾਸ ਤੋਂ ਇਲਾਵਾ ਉਸ ਜਾਨਵਰ ਨੂੰ ਮਾਰਨ ਲਈ ਵਰਤੀਆਂ ਗਈਆਂ ਡਾਗਾਂ ਤੇ ਮਾਸ ਕੱਟਣ ਲਈ ਵਰਤੀ ਗਈ ਲੱਕਡ਼ ਦੀ ਮੁੱਢੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਿਸ ਤੋ ਬਾਅਦ ਇਸ ਮਾਸ ਦੀ ਜਾਂਚ ਲਈ ਸਾਰਾ ਸਾਮਾਨ ਜੰਗਲੀ ਜੀਵ ਤੇ ਵਣ ਮਹਿਕਮੇ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਲੋਕ ਨਿਰਮਾਣ ਵਿਭਾਗ ਦਾ ਕਾਰਨਾਮਾ, SDO ਬਣਾਉਣ ਲਈ ਸੀਨੀਆਰਟੀ ’ਚ ਕੀਤਾ ਅਜਿਹੇ ਫੇਰਬਦਲ ਕਿ ਜਾਣ ਹੋਵੋਗੇ ਹੈਰਾਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਆਸ-ਪਾਸ ਦੇ 30-35 ਲੋਕਾਂ ਨੇ ਇਕ ਜੰਗਲੀ ਹਿਰਨ ਨੂੰ ਮਾਰਨ ਤੋਂ ਬਾਅਦ ਉਸਦਾ ਮਾਸ ਆਪਸ ਵਿਚ ਵੰਡਿਆ ਹੈ। ਇਸ ਸਬੰਧੀ ਜੰਗਲੀ ਜੀਵ ਤੇ ਵਣ ਮਹਿਕਮੇ ਦੇ ਅਧਿਕਾਰੀ ਵਿਸ਼ਾਲ ਸ਼ਰਮਾ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕੱਟਿਆ ਹੋਇਆ ਮਾਸ ਮਿਲਿਆ ਹੈ, ਜਿਸ ਸਬੰਧੀ ਅਜੇ ਕੋਈ ਕੁਮੈਂਟ ਨਹੀਂ ਕਰ ਸਕਦੇ ਕਿ ਇਹ ਮਾਸ ਕਿਸ ਜਾਨਵਰ ਦਾ ਹੈ, ਬਾਕੀ ਜਾਂਚ ਕਰਨ ਤੋਂ ਬਾਅਦ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸਹੁਰਿਆਂ ਤੋਂ ਤੰਗ 2 ਮਾਸੂਮ ਬੱਚੀਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵੱਲੋਂ ਮਾਮਲਾ ਦਰਜ
NEXT STORY