ਸਮਰਾਲਾ (ਬੰਗੜ, ਗਰਗ) - ਸਮਰਾਲਾ ਪੁਲਸ ਨਸ਼ਾ ਸਮੱਗਲਰਾਂ ਵਿਰੁੱਧ ਛੇੜੀ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਇਕ ਹਾਂਡਾ ਸਿਟੀ ਕਾਰ ਵਿਚੋਂ 34 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਹਾਲਾਂਕਿ ਦੋਸ਼ੀ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ, ਜਿਸਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਤੇ ਥਾਣਾ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਪੁਲਸ ਚੌਕੀ ਹੇਡੋਂ ਵਲੋਂ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਹੇਡੋਂ ਤੋਂ ਕੋਟਾਲਾ ਲਿੰਕ ਰੋਡ ਉਪਰ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਸ ਨੂੰ ਗੁਪਤ ਇਤਲਾਹ ਪ੍ਰਾਪਤ ਹੋਈ ਕਿ ਰਵਿੰਦਰ ਸਿੰਘ ਬਬਲੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੂਲੇਵਾਲ ਥਾਣਾ ਜਮਾਲਪੁਰ, ਜੋ ਕਿ ਆਪਣੀ ਹਾਂਡਾ ਸਿਟੀ ਕਾਰ ਵਿਚ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਸਮਰਾਲਾ ਇਲਾਕੇ ਵਿਚ ਵੇਚਦਾ ਹੈ, ਅੱਜ ਸ਼ਰਾਬ ਨਾਲ ਭਰੀ ਕਾਰ ਚੰਡੀਗੜ੍ਹ ਤੋਂ ਲੈ ਕੇ ਆ ਰਿਹਾ ਹੈ।
ਪੁਲਸ ਨੇ ਇਤਲਾਹ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਚੰਡੀਗੜ੍ਹ ਤੋਂ ਇਕ ਹਾਂਡਾ ਸਿਟੀ ਕਾਰ ਆਉਂਦੀ ਦਿਖਾਈ ਦਿੱਤੀ। ਪੁਲਸ ਨਾਕਾ ਦੇਖ ਕੇ ਕਾਰ ਚਾਲਕ ਕਾਰ ਨੂੰ ਰਸਤੇ ਵਿਚ ਖੜ੍ਹੀ ਕਰਕੇ ਫਰਾਰ ਹੋ ਗਿਆ, ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 34 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਾਊਡਰ ਸਮੇਤ ਦੋਸ਼ੀ ਕਾਬੂ
ਥਾਣਾ ਸਮਰਾਲਾ ਦੇ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਤੋਂ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਮੌਕੇ ਪੈਦਲ ਤੁਰੇ ਆਉਂਦੇ ਇਕ ਨੌਜਵਾਨ ਦੀ ਤਲਾਸ਼ੀ ਲਈ ਗਈ, ਜਿਸਦੀ ਜੇਬ ਵਿਚੋਂ 55 ਗ੍ਰਾਮ ਨਸ਼ੀਲਾ ਪਾਊਡਰ ਪਾਇਆ ਗਿਆ। ਦੋਸ਼ੀ ਦੀ ਸ਼ਨਾਖਤ ਜਸਵਿੰਦਰ ਸਿੰਘ ਉਰਫ ਨੋਨੀ ਪੁੱਤਰ ਹਰਨੇਸ਼ ਸਿੰਘ ਵਾਸੀ ਘੁੰਗਰਾਲੀ ਸਿੱਖਾਂ ਵਜੋਂ ਹੋਈ ਹੈ, ਜਿਸਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਪਟਨ ਨੇ ਅਨਏਡਿਡ ਕਾਲਜਾਂ ਲਈ ਵਜ਼ੀਫਾ ਜਲਦੀ ਜਾਰੀ ਕਰਨ ਦਾ ਦਿਵਾਇਆ ਭਰੋਸਾ
NEXT STORY