ਲੁਧਿਆਣਾ (ਸੇਠੀ) : ਸਟੇਟ ਜੀ. ਐੱਸ. ਟੀ. ਵਿਭਾਗ ਦੇ ਜ਼ਿਲਾ 3 ਅਤੇ 4 ਨੇ ਸ਼ਹਿਰ ਦੇ ਕਈ ਹੌਜ਼ਰੀ ਅਤੇ ਸਕ੍ਰੈਪ ਡੀਲਰਾਂ ਦਾ ਨਿਰੀਖਣ ਕੀਤਾ। ਜ਼ਿਲਾ 4 ਦੀ ਇਕ ਟੀਮ ਜਿਸ ’ਚ ਸਟੇਟ ਟੈਕਸ ਅਧਿਕਾਰੀ ਖੁਸ਼ਵੰਤ ਸਿੰਘ, ਦੀਪਿਕਾ ਮਹਾਜਨ, ਕਮਲਜੀਤ ਸਿੰਘ, ਗੁਰਦੀਪ ਸਿੰਘ ਸ਼ਾਮਲ ਸਨ, ਨੇ ਧਾਗੇ ਦੇ ਵਪਾਰ ਡੀਲਰ ਪੀ. ਵੀ. ਸਿੰਘਾਨੀਆ ਐਂਡ ਕੰਪਨੀ ਅਤੇ ਸਟੇਟ ਟੈਕਸ ਅਧਿਕਾਰੀ ਜ਼ੋਰਾ ਸਿੰਘ ਨੇ ਆਪਣੀ ਟੀਮ ਨਾਲ ਲਗਨ ਐਂਟਰਪ੍ਰਾਈਜ਼ਿਜ਼ ’ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
ਅਧਿਕਾਰੀਆਂ ਨੇ ਸਟਾਕ ਬੁੱਕਸ, ਵਿਕਰੀ-ਖਰੀਦ, ਖਾਤਾ ਬੁੱਕਸ ਜ਼ਬਤ ਕਰ ਲਈਆਂ, ਜਿਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲਾ-3 ਦੇ ਸਹਾਇਕ ਕਮਿਸ਼ਨਰ ਨੇ ਫਰਮਾਂ ਦੇ ਨਾਂ ਦੱਸੇ ਬਿਨਾਂ ਕਿਹਾ ਕਿ ਉਨ੍ਹਾਂ ਨੇ 3 ਤੋਂ 4 ਹੌਜ਼ਰੀ ਯੂਨਿਟਾਂ ਅਤੇ 1 ਸਕ੍ਰੈਪ ਯੂਨਿਟ ਦਾ ਨਿਰੀਖਣ ਕੀਤਾ ਹੈ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਕੌੜਾ ਪੱਤਣ ਰਾਵੀ ਦਰਿਆ ਤੋਂ ਪਲਟੂਨ ਪੁਲ ਚੁੱਕਿਆ, ਅੱਧੀ ਦਰਜਨ ਪਿੰਡਾਂ ਲਈ ਇਕ ਕਿਸ਼ਤੀ ਦਾ ਸਹਾਰਾ
NEXT STORY