ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ) : ਭਗਵੰਤ ਮਾਨ ਸਰਕਾਰ ਵੱਲੋਂ ਬੁੱਧਵਾਰ ਨੂੰ ਚਾਲੂ ਵਿੱਤੀ ਸਾਲ ਦੇ 9 ਮਹੀਨਿਆਂ ਲਈ ਮਨਜ਼ੂਰ ਕੀਤੀ ਗਈ ਆਬਕਾਰੀ ਨੀਤੀ 'ਚ ਸੂਬੇ 'ਚ ਸ਼ਰਾਬ ਦੇ ਠੇਕਿਆਂ ਨੂੰ ਸਵੇਰੇ 9 ਵਜੇ ਤੋਂ ਅੱਧੀ ਰਾਤ ਤੱਕ ਭਾਵ 12 ਵਜੇ ਤੱਕ ਖੁੱਲ੍ਹੇ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਆਉਣ ਵਾਲੀ 1 ਜੁਲਾਈ ਤੋਂ ਲਾਗੂ ਹੋਣ ਵਾਲੀ ਇਸ ਨੀਤੀ ਦੇ ਤਹਿਤ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਸ਼ਰਾਬ ਦੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰੱਖਣ ਦੀ ਛੋਟ ਹੋਵੇਗੀ, ਜਦੋਂਕਿ ਨਗਰ ਨਿਗਮਾਂ ਦੇ ਅਧਿਕਾਰ ਖੇਤਰਾਂ 'ਚ ਹਾਰਡ ਬਾਰ ਦੀ ਸਵੇਰੇ 1 ਵਜੇ ਤੱਕ ਨਿਸ਼ਚਿਤ ਫ਼ੀਸ ਦੀ ਅਦਾਇਗੀ ਤੋਂ ਬਾਅਦ ਆਪ੍ਰੇਟ ਕਰਨ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਦੇ ਕੁੱਝ ਘੰਟੇ ਪਹਿਲਾਂ ਹੀ ਧਰਮਸੌਤ ਦੇ ਸਾਬਕਾ OSD ਨੂੰ ਕੀਤਾ ਗਿਆ ਗ੍ਰਿਫ਼ਤਾਰ
ਨਵੀਂ ਨੀਤੀ ਅਨਸੁਾਰ ਕਾਓ ਸੈੱਸ ਨੂੰ ਲਾਈਸੈਂਸ ਫ਼ੀਸ 'ਚ ਮਰਜ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਬਿਨਾਂ ਵਿਕੇ ਸਟਾਕ ਨੂੰ ਟਰਾਂਸਫਰ ਜਾਂ ਵਿਕਰੀ ਕਿਸੇ ਦੂਜੇ ਗਰੁੱਪ ਨੂੰ ਕਰਨ ਦੀ ਮਨਜ਼ੂਰੀ ਬਰਕਰਾਰ ਰਹੇਗੀ। ਸੂਬੇ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨੀਤੀ ਵਿਚ ਡਿਸਟਿਲਰੀ ਅਤੇ ਬ੍ਰੈਵਰੀਜ ਸਥਾਪਿਤ ਕਰਨ ਲਈ ਲੈਟਰ ਆਫ਼ ਇੰਟੈਟ ਦੀ ਵਿਵਸਥਾ ਕੀਤੀ ਗਈ ਹੈ। ਨਵੀਂ ਆਬਕਾਰੀ ਨੀਤੀ ਵਿਚ ਮੈਰਿਜ ਪੈਲੇਸਾਂ ਜਾਂ ਬੈਂਕੁਇਟ ਹਾਲਜ਼ ਵਿਚ ਸ਼ਰਾਬ ਦੀ ਸਪਲਾਈ ਲਈ ਸਲਾਨਾ ਲਾਈਸੈਂਸ ਫ਼ੀਸ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ, ਕਾਰ 'ਚੋਂ ਮਿਲੀ ਲਾਸ਼
ਭੰਗ ਦਾ ਠੇਕਾ ਰਹੇਗਾ ਬਰਕਰਾਰ ਪਰ ਵਧੇਗੀ ਲਾਈਸੈਂਸ ਫ਼ੀਸ
ਨਵੀਂ ਆਬਕਾਰੀ ਨੀਤੀ ਵਿਚ ਕਿਹਾ ਗਿਆ ਹੈ ਕਿ ਹੁਸ਼ਿਆਰਪੁਰ ਵਿਚ ਚੱਲ ਰਿਹਾ ਭੰਗ ਦਾ ਸੂਬੇ ਦਾ ਇਕਲੌਤਾ ਠੇਕਾ ਚਾਲੂ ਵਿੱਤੀ ਸਾਲ ਦੌਰਾਨ ਵੀ ਜਾਰੀ ਰਹੇਗਾ ਪਰ ਪਹਿਲਾਂ ਦੇ 4.50 ਲੱਖ ਸਲਾਨਾ ਫ਼ੀਸ ਦੇ ਮੁਕਾਬਲੇ ਇਸ ਵਾਰ ਇਹ ਫ਼ੀਸ 5 ਲੱਖ ਰੁਪਏ ਹੋਵੇਗੀ ਅਤੇ ਅਲਾਟਮੈਂਟ ਡਰਾਅ ਦੇ ਮਾਧਿਅਮ ਨਾਲ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਕਰਨਗੇ ਇਕ ਹੋਰ ਧਮਾਕਾ, ਨਾਜਾਇਜ਼ ਕਬਜੇ ਕਰਨ ਵਾਲੇ ਵੱਡੇ ਆਗੂਆਂ ਬਾਰੇ ਖ਼ੁਲਾਸਾ ਹੋਣ ਦੇ ਆਸਾਰ
NEXT STORY