ਚੰਡੀਗੜ੍ਹ : ਦਸੰਬਰ ਮਹੀਨੇ 'ਚ ਠੰਡ ਨੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਦਸਤਕ ਦੇ ਦਿੱਤੀ ਹੈ। ਪਿਛਲੇ 5 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 'ਚ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਨੀਵਾਰ ਰਾਤ ਦਾ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਇਕ ਡਿਗਰੀ ਘੱਟ ਸੀ। ਸ਼ਨੀਵਾਰ ਦਾ ਘੱਟੋ-ਘੱਟ ਤਾਪਮਾਨ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਰਿਹਾ ਹੈ, ਹਾਲਾਂਕਿ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਆਮ ਤੋਂ ਇਕ ਡਿਗਰੀ ਜ਼ਿਆਦਾ ਸੀ। ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਅਜੇ ਆਸਮਾਨ ਸਾਫ ਰਹੇਗਾ। ਰਾਤ ਦੇ ਤਾਪਮਾਨ 'ਚ ਗਿਰਾਵਟ ਜਾਰੀ ਰਹੇਗੀ। ਫਿਲਹਾਲ ਇਸ ਹਫਤੇ ਮੌਸਮ 'ਚ ਜ਼ਿਆਦਾ ਬਦਲਾਅ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਅਗਲੇ ਤਿੰਨ ਦਿਨਾਂ 'ਚ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਸਵੇਰੇ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਦੇਖੀ ਜਾ ਸਕਦਾ ਹੀ। ਚੰਡੀਗੜ੍ਹ 'ਚ ਵੀ ਇਕ-ਦੋ ਥਾਵਾਂ 'ਤੇ ਧੁੰਦ ਦੇਖੀ ਜਾ ਸਕਦੀ ਹੈ।
ਸਾਡੀ ਸੈਲਰੀ ਸਮੇਂ ਖ਼ਜ਼ਾਨਾ ਖਾਲੀ, ਵਿਧਾਇਕਾਂ ਦੀ ਢਾਈ ਗੁਣਾ ਤਨਖਾਹ ਲਈ ਕਿਥੋਂ ਆਏ ਫੰਡ?
NEXT STORY