ਲੁਧਿਆਣਾ (ਸਲੂਜਾ) : ਆਉਣ ਵਾਲੇ 48 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਇਕ ਵਾਰ ਫਿਰ ਤੋਂ ਕਰਵਟ ਲੈ ਸਕਦਾ ਹੈ। ਮੌਸਮ ਮਾਹਿਰਾਂ ਨੇ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ 'ਚ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ 17-18 ਦਸੰਬਰ ਨੂੰ ਲੁਧਿਆਣਾ ਸਮੇਤ ਪੰਜਾਬ 'ਚ ਸ਼ੀਤ ਲਹਿਰ ਜ਼ੋਰ ਫੜ੍ਹ ਸਕਦੀ ਹੈ, ਜਿਸ ਨਾਲ ਠਾਰ ਹੋਰ ਵਧੇਗੀ। ਮੈਦਾਨੀ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 16 ਤੋਂ 20 ਡਿਗਰੀ ਸੈਲਸੀਅਸ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 4 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਸਵੇਰੇ ਸਮੇਂ ਹਵਾ 'ਚ ਨਮੀ ਦੀ ਮਾਤਰਾ 70 ਤੋਂ 87 ਫ਼ੀਸਦੀ ਦੇ ਵਿਚਕਾਰ ਅਤੇ ਸ਼ਾਮ ਨੂੰ 62 ਤੋਂ 76 ਫ਼ੀਸਦੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਬੀਤੇ ਦਿਨ ਮੌਸਮ ਨੇ ਕਈ ਵਾਰ ਕਰਵਟ ਲਈ। ਕਦੇ ਕੋਹਰਾ, ਕਦੇ ਆਸਮਾਨ ’ਤੇ ਬੱਦਲਾਂ ਦਾ ਜਮਾਵੜਾ ਅਤੇ ਕਦੇ ਖਿੜਖਿੜਾਉਂਦੀ ਧੁੱਪ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 15.2 ਡਿਗਰੀ ਸੈਲਸੀਅਸ ਅਤੇ ਸ਼ਾਮ ਨੂੰ 9 ਡਿਗਰੀ ਸੈਲਸੀਅਸ ਰਿਹਾ।
'100ਵੇਂ ਵਰ੍ਹੇ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਫਿਰ ਨਵੇਂ ਸੰਘਰਸ਼ ਵੱਲ'
NEXT STORY