ਭੋਗਪੁਰ, (ਪਾਬਲਾ)- ਭੋਗਪੁਰ ਪੁਲਸ ਨੇ ਬਿਨਾਂ ਲਾਇਸੈਂਸ ਅੰਗਰੇਜ਼ੀ ਦਵਾਈਆਂ ਵੇਚਣ ਵਾਲੇ ਨੂੰ ਕਾਬੂ ਕਰ ਕੇ ਭਾਰੀ ਮਾਤਰਾ ’ਚ ਦਵਾਈਆਂ ਬਰਾਮਦ ਕੀਤੀਅਾਂ ਹਨ। ਏ.ਐੱਸ.ਆਈ. ਬਲਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਟਾਂਡਾ ਮੋਡ਼ ’ਤੇ ਵ੍ਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਨਿਰਮਲ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਡ਼ਚੂਹੀ ਥਾਣਾ ਭੋਗਪੁਰ ਆਪਣੇ-ਆਪ ਨੂੰ ਡਾਕਟਰ ਦੱਸਦਾ ਹੋਇਆਂ ਪਿੰਡਾਂ ਵਿਚ ਘੁੰਮ ਕੇ ਦਵਾਈਆਂ ਵੇਚ ਰਿਹਾ ਹੈ, ਜਦੋਂਕਿ ਉਸ ਪਾਸ ਦਵਾਈਆਂ ਵੇਚਣ ਦਾ ਕੋਈ ਵੀ ਲਾਇਸੰਸ ਨਹੀਂ ਹੈ। ਮੁਖਬਰ ਅਨੁਸਾਰ ਜੇਕਰ ਉਸ ਉਪਰ ਰੇਡ ਕੀਤੀ ਜਾਂਦੀ ਹੈ ਤਾਂ ਉਸ ਕੋਲੋਂ ਭਾਰੀ ਮਾਤਰਾ ਵਿਚ ਅੰਗਰੇਜ਼ੀ ਦਵਾਈਆਂ ਅਤੇ ਸਰਿੰਜਾਂ ਦਾ ਸਟਾਕ ਬਰਾਮਦ ਕੀਤਾ ਜਾ ਸਕਦਾ ਹੈ। ਉਸ ਨੂੰ ਡਰੱਗ ਵਿਭਾਗ ਵੱਲੋਂ ਦਵਾਈਆਂ ਵੇਚਣ ਦਾ ਕੋਈ ਵੀ ਲਾਇਸੰਸ ਜਾਰੀ ਨਹੀਂ ਕੀਤਾ ਗਿਆ ਹੈ। ਪੁਲਸ ਵਲੋਂ ਉਕਤ ਵਿਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ । ਜਾਂਚ ਦੌਰਾਨ ਮੁਲਜ਼ਮ ਕੋਲੋਂ 1500 ਅੰਗਰੇਜ਼ੀ ਦਵਾਈਅਾਂ ਦੀਅਾਂ ਗੋਲੀਆਂ ਬਿਨਾਂ ਮਾਰਕਾ ਅਤੇ 15 ਸਰਿੰਜਾਂ ਬਰਾਮਦ ਹੋਈਆਂ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।
ਪੰਜਾਬ ਤੇ ਜੰਮੂ-ਕਸ਼ਮੀਰ 'ਚ ਵੱਡੇ ਅੱਤਵਾਦੀ ਹਮਲਿਆਂ ਦਾ ਖਦਸ਼ਾ
NEXT STORY