ਪਟਿਆਲਾ (ਬਲਜਿੰਦਰ) : ਕਾਰ ਦੀ ਤਾਕੀ ਅਚਾਨਕ ਖੋਲਣ ਨਾਲ ਮੋਟਰਸਾਈਕਲ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਹਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੱਡਰੁੱਖਾਂ ਦਲੋਮਾਲ ਪੱਤੀ ਥਾਣਾ ਲੌਂਗੋਵਾਲ ਜ਼ਿਲਾ ਸੰਗਰੂਰ ਦੀ ਸ਼ਿਕਾਇਤ ’ਤੇ ਮਾਹਿਲਾ ਕਾਰ ਡਰਾਇਵਰ ਚਾਰੂਥਾ ਗੋਇਲ ਪਤਨੀ ਪੁਨੀਤ ਗੋਇਲ ਵਾਸੀ ਕਰਤਾਰ ਕਲੋਨੀ ਅਬਲੋਵਾਲ ਰੋਡ ਪਟਿਆਲਾ ਖਿਲਾਫ 281, 125-ਏ, 106, 324(4) ਬੀ.ਐੱਨ.ਐੱਸ. ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਹਰਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਭਰਾ ਹਰਜਿੰਦਰ ਸਿੰਘ ਅਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਬਲੋਵਾਲ ਰੋਡ ਨੇੜੇ ਨੈਣਾ ਦੇਵੀ ਮੰਦਰ ਪਟਿਆਲਾ ਦੇ ਕੋਲ ਜਾ ਰਿਹਾ ਸੀ, ਜਿੱਥੇ ਉਕਤ ਮਹਿਲਾ ਡਰਾਇਵਰ ਨੇ ਆਪਣੀ ਕਾਰ ਵਿਚਕਾਰ ਰੋਕ ਅਚਾਨਕ ਲਾਪਰਵਾਹੀ ਨਾਲ ਤਾਕੀ ਖੋਲ ਦਿੱਤੀ। ਜਿਸ ਕਾਰਨ ਸ਼ਿਕਾਇਤਕਰਤਾ ਦਾ ਮੋਟਰਸਾਇਕਲ ਉਕਤ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਭਰਾ ਦੇ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਵ ਸੈਨਾ ਆਗੂ 'ਤੇ ਹਮਲਾ! ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY