ਮੋਗਾ (ਆਜ਼ਾਦ) - ਬੀਤੇ ਦਿਨ ਸਵੇਰੇ ਅਜੀਤਵਾਲ-ਮਟਵਾਣੀ ਰੇਲਵੇ ਸਟੇਸ਼ਨ ਦੇ ਵਿਚਕਾਰ ਕੁਲਵਿੰਦਰ ਕੌਰ (35) ਨਿਵਾਸੀ ਅਜੀਤਵਾਲ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਉਸ ਦੀਆਂ ਦੋਵੇਂ ਨਾਬਾਲਗ ਬੇਟੀਆਂ ਮਾਂ ਦਾ ਹੱਥ ਛੱਡ ਕੇ ਭੱਜਣ ਕਾਰਨ ਬਚ ਗਈਆਂ। ਘਟਨਾ ਦੀ ਜਾਣਕਾਰੀ ਮਿਲਣ 'ਤੇ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਨੂੰ ਸਮਾਜ ਸੇਵਾ ਸੋਸਾਇਟੀ ਮੋਗਾ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਇਸ ਸਬੰਧੀ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਜਿਸ ਦਾ ਇਕ ਬੇਟਾ ਤੇ ਦੋ ਬੇਟੀਆਂ ਹਨ, ਤਿੰਨ ਸਾਲਾਂ ਤੋਂ ਆਪਣੀਆਂ ਦੋਵਾਂ ਬੇਟੀਆਂ ਹੁਸਨਪ੍ਰੀਤ ਕੌਰ (7) ਅਤੇ ਮਨਪ੍ਰੀਤ ਕੌਰ (4) ਨਾਲ ਅਜੀਤਵਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ, ਜਦਕਿ ਉਸ ਦਾ ਬੇਟਾ ਆਪਣੇ ਪਿਤਾ ਕੋਲ ਰਹਿ ਰਿਹਾ ਹੈ। ਸੂਤਰਾਂ ਅਨੁਸਾਰ ਉਸ ਦਾ ਆਪਣੇ ਪਤੀ ਨਾਲ ਤਕਰਾਰ ਚੱਲਦਾ ਆ ਰਿਹਾ ਸੀ, ਜਿਸ ਕਾਰਨ ਉਹ ਅਲੱਗ ਰਹਿ ਰਹੀ ਸੀ। ਬੀਤੇ ਦਿਨ ਉਹ ਆਪਣੀਆਂ ਦੋਵਾਂ ਬੇਟੀਆਂ ਨੂੰ ਨਾਲ ਲੈ ਕੇ ਅਜੀਤਵਾਲ-ਮਟਵਾਣੀ ਰੇਲਵੇ ਸਟੇਸ਼ਨ ਵਿਚਕਾਰ ਪੁੱਜੀ ਅਤੇ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀ ਟ੍ਰੇਨ ਅੱਗੇ ਛਾਲ ਮਾਰ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦਕਿ ਉਸ ਦੀਆਂ 2 ਨਾਬਾਲਗ ਬੇਟੀਆਂ ਦੀ ਜਾਨ ਬਚ ਗਈ। ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕੀਤਾ ਜਾਵੇਗਾ।
ਪੁੱਤ ਨੇ ਗੰਡਾਸਿਆਂ ਨਾਲ ਵੱਢ ਕੇ ਪਿਉ ਦਾ ਕੀਤਾ ਕਤਲ
NEXT STORY