ਬਟਾਲਾ (ਜ.ਬ., ਬੇਰੀ) : ਕਾਦੀਆਂ ਦੇ ਪਿੰਡ ਰਾਮਪੁਰ ਵਿਖੇ ਸਹੁਰਿਆਂ ਤੋਂ ਤੰਗ ਆ ਕੇ ਇਕ ਔਰਤ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੂਆ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਜਿੰਦਰ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਕਾਦੀਆਂ ਦੇ ਪਿੰਡ ਰਾਮਪੁਰ ਦੇ ਬਲਦੇਵ ਸਿੰਘ ਨਾਲ ਹੋਇਆ ਸੀ, ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਉਨ੍ਹਾ ਦੇ ਦੋ ਬੱਚੇ ਵੀ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰ ਕੌਰ ਦੀ ਆਪਣੇ ਪਤੀ ਅਤੇ ਸੱਸ ਨਾਲ ਅਣਬਣ ਰਹਿੰਦੀ ਸੀ। ਹੁਣ ਵੀ ਉਸ ਦੀ ਕਿਸੇ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਫੋਨ 'ਤੇ ਹੀ ਅਣਬਣ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਜ਼ਹਿਰ ਖਾ ਲਿਆ। ਇਸ ਦੌਰਾਨ ਉਹ ਰਾਜਿੰਦਰ ਕੌਰ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਦੋਂ ਕਾਦੀਆਂ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਸਾਡੇ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਹੋਈ। ਫ਼ਿਲਹਾਲ ਅਸੀਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਮਲੇਸ਼ੀਆ 'ਚ ਫਸੇ ਪੰਜਾਬੀ ਨੌਜਵਾਨ, ਫਿਕਰ 'ਚ ਪਰਿਵਾਰ
NEXT STORY