ਪਟਿਆਲਾ (ਬਲਜਿੰਦਰ)- ਪਟਿਆਲਾ ਦੇ ਥਾਣਾ ਪਸਿਆਣਾ ਇਲਾਕੇ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਤੀ ਦੀ ਕੁੱਟਮਾਰ ਤੋਂ ਤੰਗ ਆਈ ਔਰਤ ਨੇ ਆਪਣੀ ਬੱਚੀ ਸਮੇਤ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਗੋਤਾਖੋਰਾਂ ਨੇ ਕੱਢ ਲਿਆ ਪਰ ਬੱਚੀ ਦੀ ਮੌਤ ਹੋ ਗਈ।
ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਤਰਸ ਲਾਲ ਪੁੱਤਰ ਭਰਪੂਰ ਸਿੰਘ ਵਾਸੀ ਅਚਰਾਲ ਖੁਰਦ ਥਾਣਾ ਸਦਰ ਸਮਾਣਾ ਦੀ ਸ਼ਿਕਾਇਤ ’ਤੇ ਮਨਜੀਤ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਖੇੜੀ ਗਿੱਲਾਂ (ਸੰਗਰੂਰ) ਅਤੇ ਸੁਨੀਤਾ ਪੁੱਤਰੀ ਪੰਮੀ ਵਾਸੀ ਭੀਖੀ (ਮਾਨਸਾ) ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਤਰਸ ਲਾਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਲੱਛਮੀ ਦੇਵੀ (36) ਦਾ ਵਿਆਹ ਸਾਲ 2007 ’ਚ ਮਨਜੀਤ ਸਿੰਘ ਨਾਲ ਹੋਇਆ ਸੀ, ਜੋ ਕਰੀਬ 3 ਸਾਲਾ ਤੋਂ ਸੁਨੀਤਾ ਨਾਂ ਦੀ ਇਕ ਲੜਕੀ ਨਾਲ ਭੀਖੀ ਵਿਖੇ ਰਹਿ ਰਿਹਾ ਸੀ ਅਤੇ ਉਸ ਦੀ ਭੈਣ ਨੂੰ ਕੋਈ ਖਰਚਾ ਵਗੈਰਾ ਨਹੀਂ ਸੀ ਦਿੰਦਾ, ਸਗੋਂ ਕਈ ਵਾਰ ਸੁਨੀਤਾ ਨਾਲ ਪਿੰਡ ਆ ਕੇ ਉਸ ਦੀ ਅਤੇ ਬੱਚਿਆ ਦੀ ਕੁੱਟਮਾਰ ਕਰਦਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਕੀਤਾ ਐਲਾਨ
15 ਅਕਤੂਬਰ ਸ਼ਾਮ ਨੂੰ ਉਸ ਦੀ ਦੀ ਭੈਣ ਨੇ ਫੋਨ ਕਰ ਕੇ ਦੱਸਿਆ ਕਿ ਮਨਜੀਤ ਸਿੰਘ ਉਸ ਨੂੰ ਫੋਨ ਰਾਹੀਂ ਜਾਨੋਂ ਮਾਰਨ ਦੀਆ ਧਮਕੀਆ ਦੇ ਰਿਹਾ ਹੈ, ਜਿਸ ਕਾਰਨ ਉਹ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਆਪਣੀ ਬੱਚੀ ਹਰਪ੍ਰੀਤ ਕੌਰ (14) ਸਮੇਤ ਪਸਿਆਣਾ ਨੇੜੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਜਾ ਰਹੀ ਹੈ।
ਲੱਛਮੀ ਦੇਵੀ ਨੇ ਆਪਣੀ ਲੜਕੀ ਸਮੇਤ ਨਹਿਰ ’ਚ ਛਾਲ ਮਾਰ ਦਿੱਤੀ, ਪਰ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਨੇ ਦੋਵਾਂ ਨੂੰ ਕੱਢ ਕੇ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਇਲਾਜ ਦੌਰਾਨ ਬੱਚੀ ਹਰਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਲੱਛਮੀ ਦੇਵੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ
NEXT STORY