ਖੰਨਾ (ਵਿਪਨ) : ਬਿਹਾਰ ਦੀ ਇੱਕ ਔਰਤ ਨਸ਼ਾ ਤਸਕਰੀ ਦੌਰਾਨ ਪੁਲਸ ਤੋਂ ਬਚਣ ਲਈ ਆਪਣੇ ਦੋ ਨਾਬਾਲਗ ਬੱਚਿਆਂ ਦਾ ਸਹਾਰਾ ਲੈਂਦੀ ਸੀ। ਇਹ ਔਰਤ ਬਿਹਾਰ ਤੋਂ ਲੁਧਿਆਣਾ ਗਾਂਜਾ ਸਪਲਾਈ ਕਰਨ ਜਾ ਰਹੀ ਸੀ। ਹੇਡੋਂ ਨੇੜੇ ਪੁਲਸ ਨੇ 23 ਕਿੱਲੋ ਗਾਂਜਾ ਬਰਾਮਦ ਕਰਕੇ ਔਰਤ ਅਤੇ ਉਸਦੇ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਹੇਡੋਂ ਪੁਲਸ ਚੌਂਕੀ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਬਿਹਾਰ ਦੀ ਰਹਿਣ ਵਾਲੀ ਅਮਨਾ ਖਾਤੂਨ ਨੂੰ ਗ੍ਰਿਫ਼ਤਾਰ ਕੀਤਾ। ਇਹ ਔਰਤ ਪਲਾਸਟਿਕ ਦੇ ਥੈਲੇ 'ਚ 23 ਕਿੱਲੋ ਗਾਂਜਾ ਲੈ ਕੇ ਜਾ ਰਹੀ ਸੀ। ਇਹ ਗਾਂਜਾ ਬਿਹਾਰ ਤੋਂ ਲਿਆਂਦਾ ਗਿਆ ਸੀ, ਜੋ ਕਿ ਲੁਧਿਆਣਾ ਸਪਲਾਈ ਕਰਨਾ ਸੀ। ਔਰਤ ਦੇ ਨਾਲ ਉਸਦਾ ਨਾਬਾਲਗ ਪੁੱਤਰ ਅਤੇ ਧੀ ਵੀ ਸਨ। ਇਨ੍ਹਾਂ ਦੋਹਾਂ ਨੂੰ ਜੁਵੇਨਾਇਲ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਵਲੋਂ ਮੀਂਹ ਤੇ ਗੜ੍ਹੇਮਾਰੀ ਕਾਰਣ ਨੁਕਸਾਨੀ ਫਸਲ ਦੀ ਗਿਰਦਾਵਰੀ ਦੇ ਹੁਕਮ
NEXT STORY