ਰਾਜਪੁਰਾ (ਕੇਬੀ)— ਰਾਜਪੁਰਾ-ਪਟਿਆਲਾ ਰੋਡ 'ਤੇ ਖੇੜੀ ਗੰਡੀਆ ਪਿੰਡ ਦੇ ਕੋਲ ਨਰਵਾਣਾ ਬ੍ਰਾਂਚ ਭਾਖੜਾ ਨਹਿਰ ਵਿਚ ਦੁਪਹਿਰ ਨੂੰ ਇਕ ਮਹਿਲਾ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਨੂੰ ਨਹਿਰ ਵਿਚ ਛਲਾਂਗ ਮਾਰਦੇ ਦੇਖ ਕੇ ਕੁਝ ਰਾਹਗੀਰਾਂ ਨੇ ਨਹਿਰ ਤੋਂ ਮਹਿਲਾ ਨੂੰ ਸੁਰੱਖਿਅਤ ਕੱਢ ਕੇ ਬਚਾਅ ਲਿਆ।
ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਅੰਜੂ ਬਾਲਾ ਜੋ ਰਾਜਪੁਰਾ ਵਿਚ ਵਿਆਹੀ ਗਈ ਹੈ, ਦਾ ਆਪਣੇ ਪਤੀ ਨਾਲ ਆਪਸੀ ਝਗੜਾ ਚੱਲ ਰਿਹਾ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਨੂੰ ਪਤੀ-ਪਤਨੀ ਦੇ ਵਿਚਕਾਰ ਝਗੜਾ ਹੋਇਆ, ਜਿਸ ਤੋਂ ਬਾਅਦ ਅੰਜੂ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਰਾਹ ਜਾਂਦੇ ਲੋਕਾਂ ਨੇ ਉਸ ਨੂੰ ਬਚਾਅ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਮਹਿਲਾ ਨੂੰ ਉਸ ਦੇ ਪੇਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
'ਆਨੰਦ ਮੈਰਿਜ' ਐਕਟ ਤਹਿਤ ਵਿਆਹ ਰਜਿਸਟਰਡ ਕਰਾਉਣ ਲਈ ਨਹੀਂ ਮਿਲੀ ਕੋਈ ਅਰਜ਼ੀ
NEXT STORY