ਜਲੰਧਰ (ਬਿਊਰੋ)— ਇਥੋਂ ਦੇ ਡੀ. ਸੀ. ਕੰਪਲੈਕਸ 'ਚ ਸਥਿਤ ਬੂਥ ਨੰਬਰ 246 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰਜਿਸਟਰੀ ਕਰਵਾਉਣ ਆਈ ਬਜ਼ੁਰਗ ਮਹਿਲਾ ਦੀ ਕੁੱਟਮਾਰ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਮਹਿਲਾ ਨੀਲਮ ਪਤਨੀ ਸ਼ਾਮਲਾਲ ਵਾਸੀ ਪੰਜਪੀਰ ਤੋਂ ਇਥੇ ਰਜਿਸਟਰੀ ਕਰਵਾਉਣ ਆਈ ਸੀ ਕਿ ਇਸੇ ਦੌਰਾਨ ਬਹਿਸ ਕਰਦੇ ਹੋਏ ਦੂਜੀ ਧਿਰ ਦੇ ਵਿਅਕਤੀ ਯੋਗੇਸ਼ਵਰ ਦੱਤ ਸ਼ਰਮਾ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕਰਕੇ ਉਸ ਦਾ ਬਿਆਨਾ ਵੀ ਪਾੜ ਦਿੱਤਾ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪੀ. ਸੀ. ਆਰ. ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਨੀਲਮ ਕੁਮਾਰੀ ਦੇ ਬਿਆਨ ਦਰਜ ਕੀਤੇ।
5 ਲੱਖ 'ਚ ਹੋਇਆ ਸੀ ਪਲਾਟ ਦਾ ਸੌਦਾ ਤੈਅ
ਜਾਣਕਾਰੀ ਦਿੰਦੇ ਹੋਏ ਨੀਲਮ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਯੋਗੇਸ਼ਵਰ ਦੱਤ ਦੇ ਨਾਲ ਨਿਊ ਅਮਰੀਕ ਨਗਰ 'ਚ ਇਕ ਮਰਲੇ ਦਾ ਪਲਾਟ ਲੈਣ ਦੀ ਗੱਲ ਹੋਈ ਸੀ। ਯੋਗੇਸ਼ਵਰ ਨੇ ਇਕ ਮਰਲੇ ਦੇ ਪਲਾਟ ਲਈ ਸਵਾ 5 ਲੱਖ ਰੁਪਏ ਦੀ ਗੱਲ ਕੀਤੀ ਸੀ। ਸੌਦਾ ਤੈਅ ਹੋਣ 'ਤੇ ਇਕ ਲੱਖ ਐਡਵਾਂਸ ਲੈ ਕੇ ਬਿਆਨਾ ਕਰਵਾ ਲਿਆ ਅਤੇ ਅੱਜ ਰਜਿਸਟਰੀ ਕਰਵਾਉਣ ਦੀ ਤਰੀਕ ਰੱਖੀ ਗਈ ਸੀ। ਅੱਜ ਜਿਵੇਂ ਹੀ ਨੀਲਮ ਆਪਣੀ ਬੇਟੀ ਅਤੇ ਬੇਟੇ ਦੇ ਨਾਲ ਇਥੇ ਰਜਿਸਟਰੀ ਕਰਵਾਉਣ ਲਈ ਪਹੁੰਚੀ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਇਸ ਪਲਾਟ ਦੀ ਐੱਨ. ਓ. ਸੀ. ਨਹੀਂ ਹੈ। ਜਦੋਂ ਯੋਗੇਸ਼ਵਰ ਦੇ ਕੋਲੋਂ ਐੱਨ. ਓ. ਸੀ. ਦੀ ਮੰਗ ਕੀਤੀ ਤਾਂ ਉਹ ਵਿਵਾਦ ਕਰਨ ਲੱਗਾ ਅਤੇ ਬਿਆਨਾ ਪਾੜ ਕੇ ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ। ਕੁੱਟਮਾਰ ਹੁੰਦੀ ਦੇਖ ਉਥੇ ਮੌਜੂਦ ਲੋਕਾਂ ਨੇ ਨੀਲਮ ਕੁਮਾਰੀ ਨੂੰ ਬਚਾਇਆ। ਜਿਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਜਦੋਂ ਇਸ ਬਾਰੇ ਦੂਜੀ ਧਿਰ ਯੋਗੇਸ਼ਵਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐੱਨ. ਓ. ਸੀ. ਦੀ ਕੋਈ ਲੋੜ ਨਹੀਂ ਸੀ। ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਸ਼ਤੇ ਹੋਏ ਸ਼ਰਮਸ਼ਾਰ, ਸੱਸ ਨੇ ਨੂੰਹ ਦਾ ਕਰਵਾਇਆ ਜਬਰ-ਜ਼ਨਾਹ
NEXT STORY