ਸ੍ਰੀ ਕੀਰਤਪੁਰ ਸਾਹਿਬ (ਰਾਜਬੀਰ)- ਸ੍ਰੀ ਕੀਰਤਪੁਰ ਸਾਹਿਬ ਵਿਖੇ ਇਕ ਗਰੀਬ ਬਜ਼ੁਰਗ ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਬੀਬੀ ਨੇ ਥਾਣਾ ਕੀਰਤਪੁਰ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਰੋਜ਼ੀ-ਰੋਟੀ ਲਈ ਕਬਾੜ ਚੁਗ ਕੇ ਗੁਜ਼ਾਰਾ ਕਰਨ ਵਾਲੀ ਰੂਪਨਗਰ ਦੀ ਰਹਿਣ ਵਾਲੀ ਬੀਬੀ ਜਦੋਂ ਕੀਰਤਪੁਰ ਸਾਹਿਬ ਮੁੱਢਲਾ ਸਿਹਤ ਕੇਂਦਰ ਦੇ ਬਾਹਰ ਕੂੜੇਦਾਨ ਵਿਚੋਂ ਗੱਤਾ ਚੁੱਕ ਕੇ ਜਾਣ ਲੱਗੀ ਤਾਂ ਮੁੱਢਲਾ ਸਿਹਤ ਕੇਂਦਰ ਵਿਚ ਦਰਜਾ ਚਾਰ ਕਰਮਚਾਰੀ ਹੁਸ਼ਿਆਰ ਸਿੰਘ ਨੇ ਉਸ ਬਜ਼ੁਰਗ ਬੀਬੀ ’ਤੇ ਜਾਨਵਰਾਂ ਦੀ ਤਰ੍ਹਾਂ ਲਾਠੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: CM ਚੰਨੀ ਬੋਲੇ, ਕਾਂਗਰਸ ਦੇ ਸੁਫ਼ਨੇ ਨੂੰ ਵਰਕਰ ਪੂਰਾ ਕਰਨਗੇ, ਕੇਜਰੀਵਾਲ ’ਤੇ ਜਨਤਾ ਨੂੰ ਭਰੋਸਾ ਨਹੀਂ
ਪੀੜਤਾ ਨੇ ਦੱਸਿਆ ਕੇ ਉਹ ਚੀਕਦੀ ਰਹੀ ਪਰ ਮਾਰਨ ਵਾਲੇ ਨੂੰ ਉਸ ’ਤੇ ਕੋਈ ਤਰਸ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਕੀਤੀ। ਬੀਬੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਅੰਗਾਂ ’ਤੇ ਨੀਲ ਪੈ ਗਏ ਅਤੇ ਉਸ ਦਾ ਗੁੱਟ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਸੀ। ਇਸ ਘਟਨਾ ਨੂੰ ਆਪਣੇ ਅੱਖੀਂ ਵੇਖਦੇ ਹੋਏ ਮੌਕੇ ’ਤੇ ਮੌਜੂਦ ਐਡਵੋਕੇਟ ਅਹਿਮਦ ਦੀਨ ਨੇ ਤਰਸ ਖਾ ਕੇ ਬੀਬੀ ਨੂੰ ਛੁਡਾਇਆ ਅਤੇ ਥਾਣਾ ਕੀਰਤਪੁਰ ਸਾਹਿਬ ਵਿਖੇ ਉਸ ਦੀ ਸ਼ਿਕਾਇਤ ਦਰਜ ਕਰਵਾਈ।
ਮੌਕੇ ’ਤੇ ਬੀਬੀ ਨੂੰ ਛਡਾਉਣ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਕਰਮਚਾਰੀ ਨੇ ਬੀਬੀ ’ਤੇ ਚੋਰੀ ਦਾ ਇਲਜ਼ਾਮ ਲਗਾਇਆ ਪਰ ਉਸ ਦੇ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਕੋਈ ਵੀ ਅਜਿਹੀ ਵਸਤੂ ਨਹੀਂ ਪਾਈ ਗਈ, ਜਿਸ ਲਈ ਕਿਸੇ ਇਨਸਾਨ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ, ਜਿਸ ਤੋਂ ਬਾਅਦ ਪੁਲਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਅਕਾਲੀਆਂ 'ਤੇ ਤੰਜ, ਕਿਹਾ-10 ਸਾਲਾਂ ’ਚ ਨਸ਼ਿਆਂ ਕਾਰਨ ਪੰਜਾਬ ਦਾ ਨਾਂ ਬਦਨਾਮ ਕੀਤਾ
ਇਸ ਘਟਨਾ ਸਬੰਧੀ ਉਘੇ ਸਮਾਜਸੇਵੀ ਅਤੇ ਪੱਛੜੇ ਲੋਕਾਂ ਦੀ ਮਦਦ ਕਰਨ ਵਾਲੇ ਕੁਲਦੀਪ ਚੰਦ ਦੁਬੇਟਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਦੁੱਖ਼ਦਾਇਕ ਹਨ, ਜਲਦ ਹੀ ਇਸ ਪੀੜਤ ਬੀਬੀ ਨੂੰ ਮਿਲ ਕੇ ਉਸ ਨੂੰ ਇਨਸਾਫ਼ ਦਵਾਇਆ ਜਾਵੇਗਾ। ਇਸ ਸਬੰਧੀ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਥਾਣੇ ਬੁਲਾ ਕੇ ਮੁਆਫ਼ੀ ਮੰਗਵਾਈ ਹੈ ਅਤੇ ਪੀੜਤ ਮਹਿਲਾ ਦੀ ਮੱਲ੍ਹਮ-ਪੱਟੀ ਵੀ ਕਰਵਾਉਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਉਸ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ’ਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਮਲੇ, ਦੋਹਾਂ ਨੂੰ ਦੱਸਿਆ ਵੱਡੇ ਸਿਆਸੀ ਹਾਥੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਆਗੂ ਤਰੁਣ ਚੁੱਘ ਨੇ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ (ਤਸਵੀਰਾਂ)
NEXT STORY